ਅੱਡਾ ਸਰਾਂ, 21 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦੇਹਰੀਵਾਲ ਵਿਖੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਲਈ ਕਰਤਾਰ ਮੈਮੋਰੀਅਲ ਹਸਪਤਾਲ ਤੱਗੜ ਵਲੋਂ ਵਿੱਤੀ ਸਹਾਇਤਾ ਦਿੱਤੀ ਗਈ | ਸੁਖਵਿੰਦਰ ਕੌਰ ਨੇ ਆਸ਼ਰਮ ਪ੍ਰਬੰਧਕਾਂ ਨੂੰ ਪੰਜ ਹਜ਼ਾਰ ਦੀ ਇਹ ਵਿੱਤੀ ਸਹਾਇਤਾ ਭੇਟ ਕਰਦਿਆਂ ਮਨੁੱਖਤਾ ਦੀ ਭਲਾਈ ਲਈ ਪੱਡਾ ਪਰਿਵਾਰ ਵਲੋਂ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਇੱਥੇ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਆਸ਼ਰਮ ਪ੍ਰਬੰਧਕਾਂ ਨੂੰ ਹਸਪਤਾਲ ਵਲੋਂ ਲੋੜ ਪੈਣ ਤੇ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਯਕੀਨ ਦਵਾਇਆ | ਇਸ ਮੌਕੇ ਪ੍ਰਬੰਧਕਾਂ ਨੇ ਸੁਖਵਿੰਦਰ ਕੌਰ ਦਾ ਧੰਨਵਾਦ ਹਸਪਤਾਲ ਵਲੋਂ ਆਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਇਸ ਮੌਕੇ ਐਮ.ਡੀ ਪਰਮਵੀਰ ਸਿੰਘ ਤੱਗੜ, ਡਾ: ਰਾਜਵੀਰ ਕੌਰ, ਡਾ: ਸੁਨੀਲ ਕੁਮਾਰ, ਡਾ:ਰਾਜਨ ਗੁਪਤਾ, ਨਰੇਸ਼ ਕੁਮਾਰ, ਡਾ:ਸੋਨੀਆ, ਬਖ਼ਸ਼ੀਸ਼ ਸਿੰਘ, ਰਾਜ ਕੁਮਾਰ, ਪਰਮਜੀਤ ਸਿੰਘ, ਮੁਖ਼ਤਿਆਰ ਦੇਹਰੀਵਾਲ, ਭੋਲੂ, ਪੱਪੂ, ਬਲਵੀਰ ਸਿੰਘ, ਗੁਲਜ਼ਾਰੀ ਲਾਲ, ਲਾਡੀ, ਵਿਨੋਦ ਕੁਮਾਰ, ਸੋਨੀਆ, ਅਵਤਾਰ ਕੌਰ, ਮਹਿੰਦਰ ਕੌਰ, ਊਸ਼ਾ ਰਾਣੀ, ਸੀਤਾ ਰਾਣੀ, ਨਿੰਦਰ, ਕਿਰਨ ਆਦਿ ਮੌਜੂਦ ਸਨ |