20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਡਾਂਸ ਵਿਜ਼ਨ ਸੰਸਥਾ 'ਚ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਡਾਂਸ ਵਿਜ਼ਨ ਸੰਸਥਾ ਹੁਸ਼ਿਆਰਪੁਰ ਵਲੋਂ ਸੰਸਥਾ ਦੀ ਮੁੱਖ ਸੰਚਾਲਕਾ ਸ਼ਾਇਨਾ ਪਰਮਾਰ ਦੀ ਅਗਵਾਈ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੀਆਂ ਸਮੂਹ ਸਿਖਿਆਰਥਣਾਂ ਨੇ ਯੋਗ ਕਿਰਿਆਵਾਂ ਕੀਤੀਆਂ | ਇਸ ਮੌਕੇ ਸ਼ਾਇਨਾ ਪਰਮਾਰ ਨੇ ਕਿਹਾ ਕਿ ਯੋਗਾ ਸਾਨੂੰ ਸਦੀਆਂ ਤੋਂ ਅਧਿਆਤਮਿਕ ਰਾਹ ਰਾਹੀਂ ਜੋੜ ਰਿਹਾ ਹੈ | ਉਨ੍ਹਾਂ ਕਿਹਾ ਕਿ ਰੁਝੇਵਿਆਂ ਭਰੇ ਜੀਵਨ 'ਚ ਇਨਸਾਨ ਸਰੀਰਕ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਵੀ ਬਿਮਾਰ ਹੋ ਰਿਹਾ ਹੈ, ਜਿਸ ਤੋਂ ਬਚਣ ਲਈ ਸਾਨੂੰ ਰੋਜ਼ਾਨਾ ਕਸਰਤਾਂ ਅਤੇ ਯੋਗ ਆਸਣ ਕਰਨ ਦੀ ਲੋੜ ਹੈ | ਇਸ ਮੌਕੇ ਸ਼ਸ਼ੀ ਸ਼ਰਮਾ, ਨੀਨਾ ਸ਼ਰਮਾ, ਮੋਨਿਕਾ, ਬਖ਼ਸ਼ੋ ਦੇਵੀ, ਦਿਸ਼ਾ ਮਿਗਲਾਨੀ, ਨਾਇਰਾ ਸ਼ਰਮਾ, ਪ੍ਰਭਜੋਤ ਸਿੰਘ, ਸਮਰ, ਦਿਵਿਆਂਸ਼, ਅਨਿਲ ਕੁਮਾਰ, ਗਰੁਣ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਸ਼ੂਟਿੰਗ ਮੁਕਾਬਲੇ 'ਚ ਜਿੱਤੇ ਤਗਮੇ ਅਗਲੀ ਖ਼ਬਰ 'ਡਬਲਯੂ.ਡੀ. ਇਮੀਗ੍ਰੇਸ਼ਨ ਕੰਸਲਟੈਂਟਸ' ਨੇ ਹੁਸ਼ਿਆਰਪੁਰ 'ਚ ਸਟੱਡੀ ਅਤੇ ਵਰਕ ਵੀਜ਼ਾ ਮੈਗਾ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।