ਹੁਸ਼ਿਆਰਪੁਰ, 31 ਅਗਸਤ (ਹਰਪ੍ਰੀਤ ਕੌਰ)-ਅਨਏਡਿਡ ਸਟਾਫ਼ ਆਫ਼ ਏਡਿਡ ਸਕੂਲ ਹੁਸ਼ਿਆਰਪੁਰ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵਿੰਦਰ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਜੇਕਰ 10 ਸਤੰਬਰ ਨੂੰ ਕੈਬਨਿਟ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਜਲਦੀ ਹੀ ਸੰਗਰੂਰ ਵਿੱਚ ਵੱਡੀ ਰੈਲੀ ਰੱਖੀ ਜਾਵੇਗੀ | ਭੀਪਦਵੀਜ ਨੇ ਕਿਹਾ ਕਿ ਅਧਿਆਪਕ 10 ਤੋਂ 15 ਸਾਲਾਂ ਤੋਂ ਏਡਿਡ ਸਕੂਲਾਂ ਵਿੱਚ ਪੜ੍ਹਾ ਰਹੇ ਹਨ ਪਰ ਅੱਜ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਕੀਤੀ ਕਿ ਸਰਕਾਰ ਏਡਿਡ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀ ਤਨਖਾਹ ਵਿਚ ਵਾਧਾ ਕੀਤਾ ਡਾਵੇ ਜਾਵੇ ਤਾਂ ਜੋ ਉਹ ਵੀ ਆਪਣੇ ਘਰਾਂ ਦੀ ਹਾਲਤ ਅਤੇ ਬੱਚਿਆਂ ਦਾ ਭਵਿੱਖ ਸੁਆਰ ਸਕਣ | ਮੀਟਿੰਗ ਵਿੱਚ ਵਾਈਸ ਪ੍ਰਧਾਨ ਬਲਬੀਰ ਸਿੰਘ, ਸੱਕਤਰ ਅਜੇਪਾਲ, ਉਪ-ਸਕੱਤਰ ਬੀਰ ਸਿੰਘ, ਪ੍ਰੈਸ ਸਕੱਤਰ ਯਸ਼ਪਾਲ ਸਿੰਘ, ਹਰਜੀਤ ਕੌਰ, ਰਜਨੀ ਬਾਲਾ, ਦਿਲਬਾਗ ਸਿੰਘ, ਮੁਕੇਸ਼ ਕੁਮਾਰ, ਇੰਦਰਜੀਤ ਸਿੰਘ, ਵਿਜੇ ਕੁਮਾਰ, ਸ਼ਰਨ ਦਾਸ, ਅਮਨਦੀਪ ਕੌਰ, ਗੁਰਬੰਤ ਸਿੰਘ, ਨਵੀਨ ਕੁਮਾਰ, ਆਸ਼ਾ ਰਾਣੀ, ਸੀਮਾ ਰਾਣੀ, ਕੇਸ਼ਵ ਕੁਮਾਰ, ਮੋਨਿਕਾ ਰਾਣੀ ਆਦਿ ਹਾਜ਼ਰ ਸਨ |