19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਪਿੰਡ ਪ੍ਰਭਾਵਿਤ, ਪਾਣੀ ਘਰਾਂ 'ਚ ਵੜਿਆ

ਅਜੀਤ ਡੈਸਕ 01-09-2025
ਗੜ੍ਹਸ਼ੰਕਰ, 31 ਅਗਸਤ (ਧਾਲੀਵਾਲ)- ਪਿਛਲੇ ਦਿਨਾਂ ਤੋਂ ਲਗਾਤਾਰ ਰੁਕ ਰੁਕ ਕੇ ਪੈ ਰਹੇ ਮੀਂਹ ਨਾਲ ਜਿੱਥੇ ਸੂਬੇ ਵਿਚ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ ਉਥੇ ਗੜ੍ਹਸ਼ੰਕਰ ਖੇਤਰ ਦੇ ਕਈ ਪਿੰਡਾਂ 'ਚ ਵੀ ਪਾਣੀ ਜਮਾਂ ਹੋਣ ਨਾਲ ਹਾਲਾਤ ਹੜ੍ਹਾਂ ਵਰਗੇ ਬਣੇ ਹੋਏ ਹਨ | ਐਤਵਾਰ ਨੂੰ ਤੜਕਸਾਰ ਤੋਂ ਮੀਂਹ ਪੈਣ ਨਾਲ ਹਲਕੇ ਦੇ ਪਿੰਡ ਇਬਰਾਹੀਮਪੁਰ ਬਗਵਾਈਾ, ਖ਼ਾਨਪੁਰ, ਪਾਹਲੇਵਾਲ ਅਤੇ ਸ਼ਹਿਰ ਦੇ ਕਈ ਹਿੱਸਿਆਂ 'ਚ ਹਾਲਾਤ ਵਿਗੜੇ ਹੋਏ ਨਜ਼ਰ ਆਏ | ਪਿੰਡ ਇਬਰਾਹੀਮਪੁਰ/ਬਗਵਾਈਾ ਵਿਖੇ ਹਰ ਵਾਰ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਨੇੜਲੇ ਘਰਾਂ 'ਚ ਪਾਣੀ ਦਾਖਲ ਹੋਣ ਨਾਲ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ | ਇਸੇ ਤਰ੍ਹਾਂ ਪਿੰਡ ਖ਼ਾਨਪੁਰ ਵਿਖੇ ਪਾਣੀ ਆਉਣ ਨਾਲ ਸਰਕਾਰੀ ਸਕੂਲ ਨੇੜਲੇ ਕਈ ਘਰਾਂ 'ਚ ਪਾਣੀ ਦਾਖਲ ਹੋ ਗਿਆ | ਇਸੇ ਤਰ੍ਹਾਂ ਪਿੰਡ ਪਾਹਲੇਵਾਲ ਦੇ ਨੀਵੇਂ ਘਰ ਅਤੇ ਸਥਾਨਕ ਸ਼ਹਿਰ ਕੁੱਝ ਹਿੱਸਿਆ 'ਚ ਮੀਂਹ ਦਾ ਪਾਣੀ ਰੁਕਣ ਨਾਲ ਜਨਜੀਵਨ ਪ੍ਰਭਾਵਿਤ ਹੋਇਆ | ਇਲਾਕੇ ਵਿਚ ਫ਼ਿਲਹਾਲ ਹਾਲਾਤ ਖ਼ਤਰੇ ਤੋਂ ਬਾਹਰ ਹਨ |
ਪਿਛਲੀ ਖ਼ਬਰ ਬਿਜਲੀ ਮਜ਼ਦੂਰ ਸੰਘ ਵਲੋਂ ਡੀ.ਸੀ ਨੂੰ ਮੰਗ-ਪੱਤਰ ਅਗਲੀ ਖ਼ਬਰ ਡਾ. ਰਾਜ ਵਲੋਂ ਹੜ੍ਹ ਰਾਹਤ ਲਈ ਐਮ.ਪੀ ਲੈਡ ਫ਼ੰਡ 'ਚੋਂ 50 ਲੱਖ ਰੁਪਏ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।