18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਿੱਖ ਵੈੱਲਫ਼ੇਅਰ ਸੁਸਾਇਟੀ ਵਲੋਂ ਕੰਧਾਲਾ ਜੱਟਾਂ 'ਚ ਗੁਰਮਤਿ ਸਮਾਗਮ

ਅਜੀਤ ਡੈਸਕ 01-09-2025
ਹੁਸ਼ਿਆਰਪੁਰ, 31 ਅਗਸਤ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਇਲਾਕੇ ਦੀਆਂ ਸਹਿਯੋਗੀ ਸਭਾਵਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ 35ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 11 ਅਕਤੂਬਰ ਦਿਨ ਸ਼ਨੀਵਾਰ ਨੂੰ ਰੋਸ਼ਨ ਗਰਾਊਾਡ ਵਿਚ ਸ਼ਾਮ 5 ਵਜੇ ਤੋਂ ਅੰਮਿ੍ਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧ 'ਚ ਗੁਰਪ੍ਰੀਤ ਸਿੰਘ ਪ੍ਰਧਾਨ ਸਿੱਖ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਵਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਹਾਨ ਕੀਰਤਨ ਦਰਬਾਰ ਕਰਵਾਉਣ ਦੀ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਇਸ ਸਾਲ ਵੀ ਇਹ ਮਹਾਨ ਕਾਰਜ ਕਰਵਾਇਆ ਜਾ ਰਿਹਾ ਹੈ, ਜਿਸ 'ਚ ਸੰਤ ਮਹਾਂਪੁਰਸ਼, ਸਿੱਖ ਪੰਥ ਦੇ ਮਹਾਨ ਕੀਰਤਨੀ ਜਥੇ, ਕਥਾਵਾਚਕ ਤੇ ਢਾਡੀ ਜਥੇ ਪਹੁੰਚ ਰਹੇ ਹਨ | ਇਸ ਮੌਕੇ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਅਜਵਿੰਦਰ ਸਿੰਘ ਵਲੋਂ ਕੀਰਤਨ ਦਰਬਾਰ ਕਰਵਾਉਣ ਤੋਂ ਪਹਿਲਾਂ ਪਿੰਡਾਂ 'ਚ ਜਾ ਕੇ ਗੁਰਮਤਿ ਸਮਾਗਮ ਕਰਵਾਉਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਚੜ੍ਹਦੀ ਪੱਤੀ ਪਿੰਡ ਕੰਧਾਲਾ ਜੱਟਾਂ ਵਿਖੇ ਰਾਤਰੀ ਦਾ ਗੁਰਮਤਿ ਸਮਾਗਮ ਕਰਵਾਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਇਸ ਗੁਰਮਤਿ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਪਿੰਡ ਦੇ ਬੱਚਿਆਂ ਨੇ ਸ਼ਬਦ ਕੀਰਤਨ ਦੁਆਰਾ ਸਮੂਹ ਸੰਗਤ ਨੂੰ ਨਿਹਾਲ ਕੀਤਾ | ਉਪਰੰਤ ਜਸਵੀਰ ਸਿੰਘ ਭਟੋਲੀਆਂ ਤੇ ਭਾਈ ਸਤਿੰਦਰ ਸਿੰਘ ਆਲਮ ਦੇ ਰਾਗੀ ਜਥੇ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਸੰਬੋਧਨ ਕਰਦੇ ਹੋਏ ਸਿੱਖ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਪਰਮਾਰ ਨੇ ਸਮੂਹ ਸੰਗਤ ਨੂੰ 11 ਅਕਤੂਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਇਸ ਵਿੱਚ ਹਾਜ਼ਰੀਆਂ ਲਗਵਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਸਮਾਗਮ ਤੋਂ ਇਲਾਵਾ 6 ਸਤੰਬਰ ਨੂੰ ਹਰਸੀ ਪਿੰਡ ਅਤੇ 7 ਸਤੰਬਰ ਨੂੰ ਪਿੰਡ ਖੁਣ ਖੁਣ ਕਲਾਂ ਵਿਖੇ ਵੀ ਧਾਰਮਿਕ ਸਮਾਗਮ ਬਾਬਾ ਬੁੱਢਾ ਸਾਹਿਬੀ ਗ੍ਰੰਥੀ ਸਭਾ ਪੰਜਾਬ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਮੂਨਕ ਖੁਰਦ ਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ | ਇਸ ਮੌਕੇ ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ, ਬਾਬਾ ਰਣਜੀਤ ਸਿੰਘ, ਪ੍ਰਧਾਨ ਗੁਰਵਿੰਦਰ ਸਿੰਘ ਗਿੱਤਾ , ਮਨਜੀਤ ਸਿੰਘ ਧਾਲੀਵਾਲ , ਇੰਦਰਜੀਤ ਸਿੰਘ ਧਾਲੀਵਾਲ , ਜਸਵੀਰ ਸਿੰਘ ਧਾਲੀਵਾਲ , ਅਵਤਾਰ ਸਿੰਘ ਯੂ.ਐਸ.ਏ, ਕੁਲਵਿੰਦਰ ਸਿੰਘ , ਜਥੇਦਾਰ ਪਰਮਜੀਤ ਸਿੰਘ ਖਾਲਸਾ,, ਹਰਪ੍ਰੀਤ ਸਿੰਘ ਹੈਪੀ ਬਾਬਾ, ਜਸਪਾਲ ਸਿੰਘ ਭੱਟੀ ,ਮਾਸਟਰ ਜਗਜੀਤ ਸਿੰਘ , ਹਰਵਿੰਦਰਪਾਲ ਸਿੰਘ , ਸੁੱਚਾ ਸਿੰਘ ਲੰਬੜਦਾਰ , ਰੇਸ਼ਮ ਸਿੰਘ , ਮਹਿੰਦਰ ਸਿੰਘ ਲੰਬੜਦਾਰ, ਸਤਵਿੰਦਰ ਸਿੰਘ, ਅਮਿ੍ਤਪਾਲ ਸਿੰਘ, ਹਰਪ੍ਰੀਤ ਸਿੰਘ ਧਾਲੀਵਾਲ , ਮਨਜੀਤ ਸਿੰਘ, ਇਕਬਾਲ ਸਿੰਘ ਬਾਲੀ , ਪ੍ਰਧਾਨ ਕੈਪਟਨ ਹਰੀ ਓਮ , ਕੁਲਵੰਤ ਸਿੰਘ, ਸੁਬੇਦਾਰ ਗੁਰਮੇਲ ਸਿੰਘ, ਜੋਗਿੰਦਰ ਸਿੰਘ, ਮਨਰਾਜ ਸਿੰਘ , ਪ੍ਰਭਸਿਮਰਤ ਸਿੰਘ , ਲੱਕੀ ਪੜਬੱਗਾ , ਚਰਨਜੀਤ ਚੰਨੀ , ਅਮਿ੍ਤ ਸਿੰਘ, ਗੁਰਤੇਜ ਸਿੰਘ , ਬਨੀਤ ਸਿੰਘ , ਮਹਿੰਦਰ ਸਿੰਘ ਬਿੱਲਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਹੜ੍ਹ ਪੀੜਤਾਂ ਨੂੰ ਸਹਾਇਤਾ ਭੇਟ ਅਗਲੀ ਖ਼ਬਰ ਸਰਕਾਰੀ ਕਾਲਜ ਢੋਲਬਾਹਾ ਦੇ ਬੀ.ਏ. ਆਖ਼ਰੀ ਸਾਲ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।