ਗੜ੍ਹਦੀਵਾਲਾ, 31 ਅਗਸਤ (ਚੱਗਰ)-ਹਿਮਾਚਲ ਅਤੇ ਪੰਜਾਬ 'ਚ ਲਗਾਤਾਰ ਹੋਈ ਭਾਰੀ ਵਰਖਾ ਕਾਰਨ ਹੜ੍ਹਾਂ ਦੀ ਲਪੇਟ 'ਚ ਆਏ ਪਿੰਡਾਂ ਦੇ ਲੋਕਾਂ ਲਈ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਵੱਡੀ ਮੈਡੀਕਲ ਸਹਾਇਤਾ ਮੁਹਿੰਮ ਚਲਾਈ ਗਈ | ਜਿਸ ਦੀ ਸ਼ੁਰੂਆਤ ਟਾਂਡਾ ਤੋਂ ਬਿਆਸ ਦਰਿਆ ਨਾਲ ਲੱਗਦੇ ਪਿੰਡ ਰੜਾ, ਟਾਹਲੀ, ਧੁੱਸੀ ਬੰਨ੍ਹ 'ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ 'ਤੇ ਸਥਿਤ ਲੋਕਾਂ ਅਤੇ ਫਿਰ ਸਲੇਮਪੁਰ, ਮਿਆਣੀ ਮੰਡੀ ਅਤੇ ਸਕੂਲ 'ਚ ਠਹਿਰੇ ਬੇਘਰ ਪਰਿਵਾਰਾਂ ਨੂੰ ਦਵਾਈਆਂ ਤੇ ਲੋੜੀਂਦੀ ਸਮੱਗਰੀ ਦੇ ਕੇ ਰਾਹਤ ਪਹੁੰਚਾਈ ਗਈ | ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਅਤੇ ਮੈਡੀਕਲ ਅਫਸਰ ਨਿਰਮਲ ਸਿੰਘ ਦੀ ਰਹਿਨੁਮਾਈ ਹੇਠ ਸੋਸਾਇਟੀ ਮੈਂਬਰਾ ਵਲੋਂ 260 ਲੋੜਵੰਦ ਅÏਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਲੋੜੀਂਦੀਆਂ ਦਵਾਈਆਂ ਤੋਂ ਇਲਾਵਾ ਮੱਛਰ ਤੋਂ ਬਚਾਅ ਲਈ ਓਡੋਮੋਸ ਅਤੇ ਹੋਰ ਜ਼ਰੂਰੀ ਸਮੱਗਰੀ ਵੰਡਣ ਦਾ ਕੰਮ ਕੀਤਾ ਗਿਆ | ਇਸ ਮੌਕੇ ਡਾ. ਨਿਰਮਲ ਸਿੰਘ ਵਲੋਂ ਸੋਸਾਇਟੀ ਵੱਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਸਮੂਹ ਸੁਸਾਇਟੀ ਮੈਂਬਰਾਂ ਅਤੇ ਡਾਕਟਰ ਨਿਰਮਲ ਸਿੰਘ ਦਾ ਇਸ ਮੁਹਿੰਮ ਵਿੱਚ ਦਿੱਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕੈਪਟਨ ਕਰਨੈਲ ਸਿੰਘ ਰਾਣਾ, ਵਾਈਸ ਪ੍ਰਧਾਨ ਲੈਕਚਰਰ ਦਲਜੀਤ ਸਿੰਘ, ਡਾਕਟਰ ਬਲਜੀਤ ਸਿੰਘ, ਸਰਪੰਚ ਕੁਲਦੀਪ ਸਿੰਘ ਮਿੰਟੂ, ਜਸਵੀਰ ਸਿੰਘ ਰਾਹੀ, ਡਾਕਟਰ ਮਹਿੰਦਰ ਕੁਮਰ ਮਲਹੋਤਰਾ, ਡਾ. ਹਰਦਿੰਦਰ ਦੀਪਕ, ਧੁੱਗਾ ਮੋਹਨ, ਕੈਪਟਨ ਦੀਪ ਸਿੰਘ ਰਘਵਾਲ, ਕਰਮਾ ਭੱਟੀ, ਸੌਰਵ ਭਾਟੀਆ, ਗੁਰਮੁਖ ਸਿੰਘ, ਪ੍ਰਭਜੋਤ ਸਿੰਘ, ਗਗਨਦੀਪ, ਰੋਹਿਤ ਆਦਿ ਹਾਜ਼ਰ ਸਨ |