05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੀਂਹ ਦੇ ਚਲਦਿਆਂ ਹੁਸ਼ਿਆਰਪੁਰ-ਜਲੰਧਰ ਮਾਰਗ ਦੀ ਹਾਲਤ ਹੋਈ ਬੇਹੱਦ ਖਸਤਾ

ਅਜੀਤ ਡੈਸਕ 03-09-2025
ਹੁਸ਼ਿਆਰਪੁਰ, 2 ਸਤੰਬਰ (ਨਰਿੰਦਰ ਸਿੰਘ ਬੱਡਲਾ)-ਇਲਾਕੇ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਨਵੀਆਂ ਬਣੀਆਂ ਸੜਕਾਂ ਦੀ ਹਾਲਤ ਅਜਿਹੀ ਬਣ ਚੁੱਕੀ ਹੈ ਕਿ ਕੁਝ ਹੀ ਮਹੀਨਿਆਂ 'ਚ ਇਹ ਸੜਕਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ | ਜੇਕਰ ਗੱਲ ਕੀਤੀ ਜਾਵੇ ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ ਦੀ ਤਾਂ ਇਸ ਮਾਰਗ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਲਟਕ ਰਿਹਾ ਹੈ, ਜਿਸ ਦੇ ਕਾਰਨ ਕਈ ਵਾਰ ਅਨੇਕਾਂ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ | ਹੁਸ਼ਿਆਰਪੁਰ-ਜਲੰਧਰ ਬਾਈਪਾਸ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਬਾਈਪਾਸ 'ਤੇ ਜਗ੍ਹਾ-ਜਗ੍ਹਾ ਡੂੰਘੇ ਟੋਏ ਪੈ ਚੁੱਕੇ ਹਨ, ਜਿਸ ਦੇ ਚੱਲਦਿਆਂ ਖ਼ਾਸ ਕਰਕੇ 2 ਪਹੀਆ ਵਾਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਵਾਹਨਾਂ ਦੇ ਲੰਮੇ ਜਾਮ ਲੱਗ ਜਾਂਦੇ ਹਨ, ਜਿਸ ਕਾਰਨ ਰਾਹਗੀਰ ਤੇ ਭਾਰੀ ਵਾਹਨਾਂ ਵਾਲੇ ਬੇਹੱਦ ਪਰੇਸ਼ਾਨ ਹੁੰਦੇ ਹਨ | ਮੀਂਹ ਪੈਣ 'ਤੇ ਇਸ ਸੜਕ ਦੀ ਹਾਲਤ ਹੋਰ ਵੀ ਖਸਤਾ ਹੋ ਗਈ ਹੈ ਅਤੇ ਹਰ ਸਮੇਂ ਕਿਸੇ ਵੱਡੀ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ | ਸਭ ਤੋਂ ਵੱਧ ਪ੍ਰੇਸ਼ਾਨੀ ਰਾਤ ਸਮੇਂ ਆਉਂਦੀ ਹੈ ਜਦੋਂ ਲਾਈਟਾਂ ਕਾਰਨ ਟੋਇਆਂ ਦਾ ਅੰਦਾਜ਼ਾ ਤੱਕ ਨਹੀਂ ਲੱਗਦਾ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ |
ਇਹ ਮੁੱਖ ਮਾਰਗ ਸ਼ਹਿਰ ਦਾ ਪ੍ਰਮੁੱਖ ਮਾਰਗ ਹੈ ਜਿੱਥੋਂ ਨਾ ਸਿਰਫ਼ ਪੰਜਾਬ ਬਲਕਿ ਹਿਮਾਚਲ ਜਾਣ ਵਾਲੇ ਯਾਤਰੀ ਵੀ ਸਫ਼ਰ ਕਰਦੇ ਹਨ | ਇਸ ਸੰਬੰਧੀ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਇਸ ਸੜਕ ਦਾ ਤੁਰੰਤ ਸੁਧਾਰ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਬਿਜਲੀ ਵਿਭਾਗ ਦੇ ਠੇਕਾ ਕਰਮਚਾਰੀਆਂ ਵਲੋਂ ਪ੍ਰਭਾਤ ਚੌਕ 'ਚ ਚੱਕਾ ਜਾਮ ਅਗਲੀ ਖ਼ਬਰ ਪਹਾੜੀ ਦੀਆਂ ਢਿਗਾਂ ਡਿਗਣ ਨਾਲ ਜੇਜੋਂ ਦੁਆਬਾ ਤੋਂ ਹਿਮਾਚਲ ਪ੍ਰਦੇਸ ਰੋਡ ਬੰਦ, ਸੰਪਰਕ ਸੜਕਾਂ ਟੁੱਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।