06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਰਸਾਤ ਦੇ ਮੀਂਹ ਨਾਲ ਪਸ਼ੂਆਂ ਦੀ ਸ਼ੈੱਡ ਡਿੱਗੀ

ਅਜੀਤ ਡੈਸਕ 03-09-2025
ਕੋਟਫ਼ਤੂਹੀ, 2 ਸਤੰਬਰ (ਅਟਵਾਲ) -ਨਜ਼ਦੀਕੀ ਪਿੰਡ ਮੁਖਸ਼ੂਸਪੁਰ 'ਚ ਲਗਾਤਾਰ ਪੈ ਰਹੇ ਮੀਂਹ ਦੇ ਪਾਣੀ ਨਾਲ ਪਸ਼ੂਆਂ ਲਈ ਬਣਾਏ ਕਮਰੇ ਦੀ ਗਾਡਰ ਬਾਲਿਆਂ ਵਾਲੀ ਛੱਤ ਡਿੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸੰਬੰਧੀ ਕਮਲਜੀਤ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਉਨ੍ਹਾਂ ਦੇ ਪਸ਼ੂਆਂ ਦੇ ਕਮਰੇ ਦੀ ਛੱਤ ਰਾਤ ਦੇ ਲਗਪਗ 11 ਕੁ ਵਜੇ ਡਿਗ ਗਈ, ਕਮਰੇ 'ਚ ਇਕ ਸੂਣ ਵਾਲੀ ਗਾਂ ਸੀ, ਜਿਸ ਨੂੰ ਛੱਤ ਡਿੱਗਣ ਤੋਂ ਪਹਿਲਾਂ ਬਾਹਰ ਕੱਢ ਲਿਆ ਸੀ | ਜਿਸ ਨਾਲ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਛੱਤ ਹੇਠਾਂ ਡਿੱਗਣ ਨਾਲ ਪੱਠੇ ਕੁਤਰਨ ਵਾਲੀ ਮਸ਼ੀਨ ਸਮੇਤ ਮੋਟਰ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਈ | ਇਸ ਮੌਕੇ ਕਾਨੂੰਗੋ ਮੈਡਮ ਅਨੀਤਾ, ਪਟਵਾਰੀ ਪਰਮਿੰਦਰ ਸਿੰਘ ਤੇ ਪੰਚਾਇਤ ਮੈਂਬਰ ਕਮਲ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ, ਪ੍ਰਸ਼ਾਸਨ ਕੋਲੋਂ ਪ੍ਰਭਾਵਿਤ ਵਿਅਕਤੀਆਂ ਨੇ ਮੁਆਵਜ਼ੇ ਦੀ ਮੰਗ ਕੀਤੀ |
ਪਿਛਲੀ ਖ਼ਬਰ ਬਿਜਲੀ ਘਰ ਅੰਦਰ ਬਰਸਾਤ ਦਾ ਪਾਣੀ ਭਰਿਆ ਅਗਲੀ ਖ਼ਬਰ ਕਹਿਰਵਾਲੀ 'ਚ ਭਾਰੀ ਮੀਂਹ ਕਾਰਨ ਡਿੱਗੇ ਸਫ਼ੈਦੇ ਨਾਲ ਹੋਇਆ ਵੱਡਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।