03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਡੈਮੋਕੇ੍ਰਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਮੁਕੇਰੀਆਂ ਨੇ ਦਿੱਤਾ ਸੰਕੇਤਕ ਧਰਨਾ <br/>

ਡੈਮੋਕੇ੍ਰਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਮੁਕੇਰੀਆਂ ਦੇ ਆਗੂ ਸੰਕੇਤਕ ਧਰਨਾ ਦਿੰਦੇ ਹੋਏ | ਤਸਵੀਰ : ਰਾਮਗੜ੍ਹੀਆ <br/> 23-09-2025
ਮੁਕੇਰੀਆਂ, 22 ਸਤੰਬਰ (ਰਾਮਗੜ੍ਹੀਆ)-ਡੈਮੋਕੇ੍ਰਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਮੁਕੇਰੀਆਂ ਦੇ ਧਰਨੇ ਦੇ ਮੁੱਦੇ 'ਤੇ ਸਮੂਹ ਰੇਂਜਾਂ ਦੇ ਵਰਕਰ, ਜਿਸ 'ਚ ਸਮੂਹ ਵਰਕਰਾਂ ਦਾ ਰਿਕਾਰਡ ਦੇਣ ਸੰਬੰਧੀ ਵਾਰ-ਵਾਰ ਕਈ ਮੀਟਿੰਗਾਂ ਕੀਤੀਆਂ ਗਈਆਂ ਪਰ ਰੇਂਜ ਅਫ਼ਸਰ ਵਲੋਂ ਕੋਈ ਵੀ ਹੱਲ ਨਹੀਂ ਕੀਤਾ | ਇਸ ਸਭ ਦੇ ਵਿਰੁੱਧ ਰੇਂਜ ਅਫ਼ਸਰ ਗੁਰਜਿੰਦਰ ਸਿੰਘ ਦੇ ਖ਼ਿਲਾਫ਼ ਸੰਕੇਤਕ ਧਰਨਾ ਦਿੱਤਾ, ਜਿਸ ਦੇ ਸੰਬੰਧ 'ਚ ਵਣ ਮੰਡਲ ਅਫ਼ਸਰ ਵਲੋਂ 26 ਤਰੀਕ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਵਣ ਮੰਡਲ ਅਫ਼ਸਰ ਵਲੋਂ ਇਨ੍ਹਾਂ ਦਾ ਕੋਈ ਵੀ ਠੋਸ ਹੱਲ ਨਹੀਂ ਕੀਤਾ ਗਿਆ ਤਾਂ ਸਮੂਹ ਰੇਂਜਾਂ ਮਿਲ, ਵਣ ਮੰਡਲ ਅਫ਼ਸਰ ਦੇ ਖ਼ਿਲਾਫ਼ ਪੱਕਾ ਧਰਨਾ ਲਗਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਵਣ ਮੰਡਲ ਅਫ਼ਸਰ ਦੀ ਤੇ ਸਮੂਹ ਸਟਾਫ਼ ਦੀ ਹੋਵੇਗੀ | ਇਸ ਸੰਕੇਤਕ ਧਰਨੇ 'ਚ ਜੰਗਲਾਤ ਪ੍ਰਧਾਨ ਜਗੀਰ ਸਿੰਘ, ਜਨਰਲ ਸਕੱਤਰ ਸ਼ਿਵ ਦਿਆਲ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਪਾਲ ਸਿੰਘ ਮੁਕੇਰੀਆਂ, ਰੇਂਜ ਪ੍ਰਧਾਨ ਬਲਬੀਰ ਸਿੰਘ ਬਡਲਾ, ਰੇਂਜ ਪ੍ਰਧਾਨ ਰਾਜੀਵ ਕੁਮਾਰ ਦਸੂਹਾ, ਰੇਂਜ ਪ੍ਰਧਾਨ ਲਵਪ੍ਰੀਤ ਸਿੰਘ ਸ਼ਾਮਿਲ ਹੋਏ, ਇਸ ਤੋਂ ਇਲਾਵਾ ਮਦਨ ਗੋਪਾਲ, ਹਰਦੇਵ ਸਿੰਘ, ਰਮਨ ਕੁਮਾਰ, ਅਮਨ ਕੁਮਾਰ, ਬੋਧ ਰਾਜ, ਕਰਨਵੀਰ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਲਖਵੀਰ ਸਿੰਘ ਬਡਲਾ, ਨਰਿੰਦਰ ਸਿੰਘ ਬਡਲਾ, ਅਮਨਦੀਪ ਸਿੰਘ ਸੰਸਾਰਪੁਰ, ਸਰਜੀਵ ਕੁਮਾਰ ਆਦਿ ਸ਼ਾਮਿਲ ਹੋਏ |

ਪਿਛਲੀ ਖ਼ਬਰ ਥੇਂਦਾ ਦੀ ਪੰਚਾਇਤ ਨੇ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਮਤੇ ਕੀਤੇ ਪਾਸ <br/> ਅਗਲੀ ਖ਼ਬਰ ਗੁ: ਟਿੱਬਾ ਸਾਹਿਬ 'ਚ ਸ਼ਹੀਦੀ ਸ਼ਤਾਬਦੀ ਤੇ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸਮਾਗਮ 26 ਨੂੰ, ਤਿਆਰੀਆਂ ਮੁਕੰਮਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।