17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਰੋਟਰੀ ਕਲੱਬ ਨੇ ਟੀ. ਬੀ. ਹਸਪਤਾਲ ਦੇ ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਵੰਡਿਆ

ਅਜੀਤ ਡੈਸਕ 17-10-2025
ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ)-ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਪ੍ਰਧਾਨ ਮੰਤਰੀ ਟੀ. ਬੀ. ਮੁਕਤ ਅਭਿਆਨ ਦੇ ਤਹਿਤ ਫਗਵਾੜਾ ਰੋਡ 'ਤੇ ਸਥਿਤ ਸਰਕਾਰੀ ਟੀ. ਬੀ. ਹਸਪਤਾਲ ਵਿਖੇ ਰੋਟਰੀ ਕਲੱਬ ਆਫ਼ ਹੁਸ਼ਿਆਰਪੁਰ ਵਲੋਂ ਟਿਮਾਟਨੀ ਆਹਲੂਵਾਲੀਆ ਦੀ ਅਗਵਾਈ 'ਚ ਟੀ. ਬੀ. ਦਾ ਇਲਾਜ ਕਰਵਾ ਰਹੇ 7 ਮਰੀਜ਼ਾਂ ਨੂੰ 15ਵੀਂ ਵਾਰ ਪੌਸ਼ਟਿਕ ਆਹਾਰ ਮੁਹੱਈਆ ਕਰਵਾਇਆ | ਇਹ ਪੌਸ਼ਟਿਕ ਆਹਾਰ ਦਾਨੀ ਰੋਟੇਰੀਅਨ ਯੋਗੇਸ਼ ਚੰਦਰ, ਸੰਜੀਵ ਕੁਮਾਰ, ਸੁਰਿੰਦਰ ਕੁਮਾਰ ਤੇ ਹੋਰ ਰੋਟੇਰੀਅਨ ਵਲੋਂ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਟਿਮਾਟਨੀ ਆਹਲੂਵਾਲੀਆ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਜਲਦੀ ਤੰਦਰੁਸਤ ਹੋ ਸਕਦੇ ਹਨ | ਇਸ ਮੌਕੇ ਰੋਟੇਰੀਅਨ ਟਿਮਾਟਨੀ ਆਹਲੂਵਾਲੀਆ, ਰਜਿੰਦਰ ਮੋਦਗਿਲ, ਪ੍ਰਾਜੈਕਟ ਚੇਅਰਮੈਨ ਸੰਜੀਵ ਕੁਮਾਰ, ਯੋਗੇਸ਼ ਚੰਦਰ, ਨਰੇਸ਼ ਜੈਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਦੌਰਾਨ ਟੀ. ਬੀ. ਅਧਿਕਾਰੀ ਸ਼ਕਤੀ ਸ਼ਰਮਾ ਨੇ ਕਲੱਬ ਵਲੋਂ ਚਲਾਏ ਜਾ ਰਹੇ ਇਸ ਪ੍ਰਾਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਦੀ ਸੱਚੀ ਸੇਵਾ ਕਰ ਰਹੀਆਂ ਹਨ, ਜੋ ਦੂਜਿਆਂ ਲਈ ਪੇ੍ਰਰਨਾਸ੍ਰੋਤ ਹਨ ਤੇ ਰੋਟਰੀ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੁਲਦੀਪ ਸਿੰਘ, ਰੇਨੂੰ ਬਾਲਾ, ਲੋੜਵੰਦ ਮਰੀਜ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 3 ਦਿਨਾਂ ਸਮਾਗਮ ਅੱਜ ਤੋਂ-ਬਾਬਾ ਗੁਰਪ੍ਰੀਤ ਸਿੰਘ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 3 ਦਿਨਾਂ ਸਮਾਗਮ ਅੱਜ ਤੋਂ-ਬਾਬਾ ਗੁਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।