17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਬ੍ਰਾਹਮਣ ਸਭਾ ਨੂੰ 2 ਲੱਖ ਦਾ ਚੈੱਕ ਭੇਟ

ਅਜੀਤ ਡੈਸਕ 17-10-2025
ਦਸੂਹਾ, 16 ਅਕਤੂਬਰ (ਕੌਸ਼ਲ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਬ੍ਰਾਹਮਣ ਸਭਾ ਦਸੂਹਾ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਕਰਕੇ ਇਕ ਵੱਡਾ ਉਪਰਾਲਾ ਕੀਤਾ | ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਸੋਹਨ ਲਾਲ ਪਰਾਸ਼ਰ ਨੇ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਰਮਵੀਰ ਘੁੰਮਣ ਹਲਕੇ ਦੀ ਕਾਇਆ ਕਲਪ ਕਰਨ ਲਈ ਜੋ ਵਿਸ਼ੇਸ਼ ਯਤਨ ਕਰ ਰਹੇ ਹਨ, ਉਹ ਪ੍ਰਸੰਸਾਯੋਗ ਹਨ | ਉਨ੍ਹਾਂ ਕਿਹਾ ਕਿ ਵਿਧਾਇਕ ਘੁੰਮਣ ਹਮੇਸ਼ਾ ਹਰ ਧਰਮ ਤੇ ਜਾਤੀ ਦੇ ਲੋਕਾਂ ਨਾਲ ਸਾਮਾਨ ਵਿਵਹਾਰ ਕਰਦੇ ਹਨ ਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਸਦਾ ਤਤਪਰ ਰਹਿੰਦੇ ਹਨ | ਸਮਾਗਮ 'ਚ ਐਡਵੋਕੇਟ ਪਰਮਿੰਦਰ ਕੁਮਾਰ, ਇੰਦਰ ਮੋਹਨ, ਚੰਦਰ ਮੋਹਣ, ਸਤੀਸ਼ ਕੁਮਾਰ, ਧਰਮਪਾਲ, ਸੁਰਿੰਦਰ ਕੁਮਾਰ, ਰਜਿੰਦਰ ਬੁੱਲਾ, ਬਊ ਰਾਮ, ਲਾਲ ਚੰਦ, ਵਰਿੰਦਰ ਕੁਮਾਰ, ਅਕਸ਼ੇ ਕੁਮਾਰ, ਜੋਸ਼ੀ, ਗਣੇਸ਼ ਦੱਤ, ਪੂਰਨ ਪ੍ਰਕਾਸ਼, ਜੋਗਿੰਦਰ ਕੁਮਾਰ, ਜਗਮੋਹਨ ਸ਼ਰਮਾ, ਚੰਦਰਮੋਨ ਸ਼ਰਮਾ, ਬਿਮਲ ਪਰਾਸ਼ਰ, ਦਿਨੇਸ਼ ਸ਼ਰਮਾ, ਪ੍ਰਮੋਦ ਸ਼ਰਮਾ, ਸਤੀਸ਼ ਸ਼ਰਮਾ, ਹਰੀ ਮਿੱਤਰ, ਵਿਨੇ ਕੁਮਾਰ, ਪਰਵੀਨ ਸ਼ਰਮਾ, ਪਰਵੀਨ ਭੋਲਾ, ਸੁਖਦੇਵ ਕੁਮਾਰ, ਮਹਿਤਾ, ਸ਼ਾਮ ਮੁਰਾਰੀ ਤੇ ਹੋਰ ਮੌਜੂਦ ਸਨ | ਬ੍ਰਾਹਮਣ ਸਭਾ ਵਲੋਂ ਵਿਧਾਇਕ ਘੁੰਮਣ ਦੇ ਵਿਕਾਸ ਪ੍ਰੇਮੀ ਸੁਭਾਵ ਤੇ ਸਮਾਜ ਪ੍ਰਤੀ ਸੇਵਾ ਭਾਵਨਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ |
ਪਿਛਲੀ ਖ਼ਬਰ ਕਿ੍ਸ਼ਨਕਾਂਤ ਜੋਸ਼ੀ ਤੇ ਵਿਕੀ ਜੋਸ਼ੀ ਫਾਊਾਡੇਸ਼ਨ ਯੂ. ਐੱਸ. ਏ. ਨੇ ਹੋਣਹਾਰ ਵਿਦਿਆਰਥੀਆਂ ਨੂੰ ਲੱਖਾਂ ਦੇ ਪੁਰਸਕਾਰਾਂ ਨ... ਅਗਲੀ ਖ਼ਬਰ 64 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।