ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਕਿ੍ਸ਼ਨਕਾਂਤ ਜੋਸ਼ੀ ਤੇ ਵਿਕੀ ਜੋਸ਼ੀ ਫਾਊਾਡੇਸ਼ਨ ਯੂ. ਐੱਸ. ਏ. ਦੇ ਮੁਖੀ ਸ੍ਰੀ ਕਿ੍ਸ਼ਨਕਾਂਤ ਜੋਸ਼ੀ ਜੋ ਮੁਕੇਰੀਆਂ ਸ਼ਹਿਰ ਨਾਲ ਬੜੀ ਸ਼ਿੱਦਤ ਨਾਲ ਜੁੜੇ ਹੋਏ ਹਨ ਅਤੇ ਇਸ ਖੇਤਰ ਦੇ ਸਿੱਖਿਆ ਅਤੇ ਸਮਾਜਿਕ ਵਿਕਾਸ ਵਿਚ ਨਿਰੰਤਰ ਯੋਗਦਾਨ ਪਾ ਰਹੇ ਹਨ | ਉਹ ਸਮੇਂ-ਸਮੇਂ ਤੇ ਐੱਸ. ਪੀ. ਐੱਨ. ਕਾਲਜ, ਐੱਸ. ਪੀ. ਐੱਨ. ਨਰਸਿੰਗ ਕਾਲਜ, ਐੱਸ. ਪੀ. ਐੱਨ. ਸਕੂਲ ਸਮੇਤ ਹੋਰ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਨਕਦੀ ਪੁਰਸਕਾਰ ਤੇ ਆਧੁਨਿਕ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਂਦੇ ਹਨ, ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਮੰਜ਼ਿਲ ਪ੍ਰਾਪਤ ਕਰਨ ਵਿਚ ਕਿਸੇ ਕਿਸਮ ਦੀ ਰੁਕਾਵਟ ਨਾ ਹੋਵੇ | ਇਸ ਫਾਊਾਡੇਸ਼ਨ ਵਲੋਂ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆਂ ਦੇ ਸੈਸ਼ਨ 202425 ਦੇ ਵਿਸ਼ਵ-ਵਿਦਿਆਲਿਆ ਦੀ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਜੋਸ਼ੀ ਫਾਊਾਡੇਸ਼ਨ ਨੇ ਇਸ ਮੌਕੇ ਐੱਮ. ਐੱਸ. ਸੀ. ਗਣਿਤ ਦੇ ਵਿਦਿਆਰਥੀ ਆਕਾਸ਼ਦੀਪ, ਜਿਸ ਨੇ ਵਿਸ਼ਵ ਵਿਦਿਆਲਿਆ 'ਚ ਸੋਨ ਤਗਮਾ ਹਾਸਿਲ ਕੀਤਾ, ਨੂੰ 1 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ | ਇਸ ਲੜੀ ਅਧੀਨ ਐੱਮ. ਐੱਸ. ਸੀ. ਫਿਜ਼ਿਕਸ ਦੀ ਉਮਾ ਦੇਵੀ, ਜਿਸ ਨੇ ਵਿਸ਼ਵ ਵਿਦਿਆਲਿਆ 'ਚ ਤੀਜਾ ਸਥਾਨ ਹਾਸਿਲ ਕੀਤਾ, ਨੂੰ 75 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਵੰਸ਼ਿਕਾ ਠਾਕੁਰ (ਐੱਮ. ਐੱਸ. ਸੀ. ਗਣਿਤ), ਰਾਘਵ (ਐੱਮ. ਏ. ਇਤਿਹਾਸ), ਸਲੋਨੀ ਸੂਦ (ਐੱਮ. ਏ. ਇਤਿਹਾਸ) ਤੇ ਅੰਕਿਤ ਸ਼ਰਮਾ (ਐੱਮ. ਐੱਸ. ਸੀ. ਫਿਜ਼ਿਕਸ) ਤੇ ਐੱਮ. ਏ. ਅੰਗਰੇਜ਼ੀ ਦੀ ਨਿਤੀ ਭਾਟੀਆ ਤੇ ਸਿਮਰਨ ਸਮੇਤ ਹਰ ਇਕ ਨੂੰ 35-35 ਹਜ਼ਾਰ ਰੁਪਏ ਦੇ ਨਕਦ ਪੁਰਸਕਾਰ ਪ੍ਰਦਾਨ ਕੀਤੇ ਗਏ | ਇਸ ਮੌਕੇ ਮੁਕੇਰੀਆਂ ਦੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਵੀ ਹੋਣਹਾਰ ਹਰ ਇਕ ਵਿਦਿਆਰਥੀ ਨੂੰ 5100-5100 ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ | ਸ੍ਰੀ ਕਿ੍ਸ਼ਨਕਾਂਤ ਜੋਸ਼ੀ ਦਾ ਮੰਨਣਾ ਹੈ ਕਿ ਸਿੱਖਿਆ ਹੀ ਸਮਾਜ ਦੀ ਤਰੱਕੀ ਦੀ ਚਾਬੀ ਹੈ, ਜੇਕਰ ਅਸੀਂ ਆਪਣੇ ਨੌਜਵਾਨਾਂ ਨੂੰ ਸਹੀ ਦਿਸ਼ਾ ਤੇ ਸਰੋਤ ਪ੍ਰਦਾਨ ਕਰੀਏ ਤਾਂ ਉਹ ਦੇਸ਼ ਦਾ ਭਵਿੱਖ ਉੱਜਵਲ ਬਣਾ ਸਕਦੇ ਹਨ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਨ ਮੱਕੜ, ਸੀਨੀਅਰ ਉਪ ਪ੍ਰਧਾਨ ਅਜੀਤ ਨਾਰੰਗ, ਸੰਯੁਕਤ ਸਕੱਤਰ ਸੰਜੀਵ ਆਨੰਦ, ਮੈਂਬਰ ਜੰਗੀ ਲਾਲ ਮਹਾਜਨ, ਆਡੀਟਰ ਰਾਜੇਸ਼ ਲਖਣਪਾਲ, ਵਿਨੇ ਗੁਪਤਾ, ਅਜੈ ਅਗਰਵਾਲ, ਬਰਜਿੰਦਰ ਅਗਰਵਾਲ ਤੇ ਪਿ੍ੰਸੀਪਲ ਡਾਕਟਰ ਸਮੀਰ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |