ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀ ਹਰ ਖੇਤਰ 'ਚ ਮੱਲਾਂ ਮਾਰਦੇ ਆਏ ਹਨ | ਚਾਹੇ ਉਹ ਪੜ੍ਹਾਈ ਦਾ ਖੇਤਰ ਹੋਵੇ ਜਾਂ ਫਿਰ ਖੇਡਾਂ ਦਾ ਖੇਤਰ ਕਿਉਂ ਨਾ ਹੋਵੇ, ਇਸ ਤੱਥ ਨੂੰ ਸਹੀ ਸਾਬਤ ਕਰਦੇ ਹੋਏ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਪਰੋ ਕਰਾਟੇ ਚੈਂਪੀਅਨਸ਼ਿਪ ਜੋ ਕਿ ਪਠਾਨਕੋਟ 'ਚ ਕਰਵਾਈ ਗਈ, ਜਿਸ 'ਚ ਮੱਲਾਂ ਮਾਰੀਆਂ ਤੇ ਜਿੱਤ ਹਾਸਿਲ ਕੀਤੀ | ਚੈਂਪੀਅਨਸ਼ਿਪ 'ਚ ਵੁੱਡਵਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ 5 ਸੋਨੇ ਦੇ ਤਗਮੇ, 10 ਚਾਂਦੀ ਦੇ ਤਗਮੇ ਤੇ 15 ਕਾਂਸੇ ਦੇ ਤਗਮੇ ਤੇ 22 ਪਾਰਟੀਸਿਪੇਸ਼ਨ ਕੱਪ ਹਾਸਿਲ ਕੀਤੇ | ਇਸ ਪਰੋ ਕਰਾਟੇ ਲੀਗ 'ਚ ਦੇਸ਼ ਭਰ ਦੇ ਲਗਪਗ 350 ਵਿਦਿਆਰਥੀਆਂ ਨੇ ਭਾਗ ਲਿਆ | ਵੱੁਡਬਰੀ ਸਕੂਲ ਦੇ ਵਿਦਿਆਰਥੀਆਂ ਨੇ 9ਵੀਂ ਵਾਰ ਓਵਰਆਲ ਟਰਾਫ਼ੀ 'ਤੇ ਕਬਜ਼ਾ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਤੇ ਮੁੱਖ ਅਧਿਆਪਕਾ ਮੈਡਮ ਮਧੂ ਡੋਗਰਾ ਨੇ ਸਾਰੇ ਜੇਤੂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਭਵਿੱਖ ਵਿਚ ਖੇਡਾਂ 'ਚ ਏਦਾਂ ਹੀ ਮੱਲ੍ਹਾਂ ਮਾਰਨ ਲਈ ਉਤਸ਼ਾਹਿਤ ਕੀਤਾ ਤੇ ਨਾਲ ਹੀ ਦੱਸਿਆ ਕਿ ਖੇਡਾਂ ਸਾਡੇ ਜੀਵਨ ਲਈ ਬਹੁਤ