17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਮਾਰਟ ਲਿਵਿੰਗ ਕਲੱਬ ਸੰਜੀਵਨੀ ਸ਼ਰਨਮ 'ਚ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ

ਅਜੀਤ ਡੈਸਕ 17-10-2025
ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵਲੋਂ ਸੀਨੀਅਰ ਸਿਟੀਜਨਾਂ ਲਈ ਚਲਾਏ ਜਾ ਰਹੇ ਸਮਾਰਟ ਲਿਵਿੰਗ ਕਲੱਬ ਸੰਜੀਵਨੀ ਸ਼ਰਨਮ 'ਚ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਮਾਤਾ ਲਕਸ਼ਮੀ ਤੇ ਗਣੇਸ਼ ਭਗਵਾਨ ਦੀਆਂ ਮੂਰਤੀਆਂ ਸਾਹਮਣੇ ਦੀਪ ਜਲਾ ਕੇ ਕੀਤੀ ਗਈ | ਸੰਜੀਵਨੀ ਸ਼ਰਨਮ ਦੀ ਡਾਇਰੈਕਟਰ ਤੇ ਪ੍ਰਮੁੱਖ ਅਧਿਆਤਮਕ ਮਾਰਗ ਦਰਸ਼ਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਸਾਰਾ ਸੰਜੀਵਨੀ ਸ਼ਰਨਮ ਰੌਸ਼ਨੀਆਂ 'ਚ ਲਿਪਟਿਆ ਨਜ਼ਰ ਆ ਰਿਹਾ ਸੀ | ਸਮਾਗਮ ਦੌਰਾਨ ਚੰਡੀਗੜ੍ਹ ਤੋਂ ਆਏ ਮਿਊਜ਼ੀਕਲ ਬੈਂਡ ਨੇ ਸੁਰ ਸੰਗੀਤ ਨਾਲ ਸਮਾਂ ਬੰਨ੍ਹ ਦਿੱਤਾ, ਜਦ ਕਿ ਨਾਚ ਤੇ ਨਾਟਕ ਕਲਾ ਰਾਹੀਂ ਪ੍ਰਵੀਨ ਸ਼ਰਮਾ ਦੀ ਟੀਮ ਨੇ ਰਮਾਇਣ ਦੀ ਕਥਾ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅੰਮਿ੍ਤ ਸਾਗਰ ਮਿੱਤਲ, ਮੈਨੇਜਿੰਗ ਡਾਇਰੈਕਟਰ ਦੀਪਕ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਮੀਨਾਕਸ਼ੀ ਜੈਨ, ਨੀਰੂ ਮਿੱਤਲ, ਗਰੁੱਪ ਦੇ ਜੇ. ਐਮ. ਡੀ. ਰਮਨ ਮਿੱਤਲ, ਈ. ਡੀ. ਸੁਸ਼ਾਂਤ ਸਾਗਰ ਮਿੱਤਲ, ਅਕਾਂਕਸ਼ਾ ਮਿੱਤਲ, ਰਾਹੁਲ ਮਿੱਤਲ, ਅਕਸ਼ੈ ਸਾਗਵਾਨ ਤੇ ਤਰੁਨ ਮਹੇਸ਼ਵਰੀ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਵਾਈਸ ਚੇਅਰਮੈਨ ਸੋਨਾਲੀਕਾ ਗਰੁੱਪ ਅੰਮਿ੍ਤ ਸਾਗਰ ਮਿੱਤਲ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਸੰਗੀਤਾ ਮਿੱਤਲ ਦੀ ਅਗਵਾਈ 'ਚ ਚਲਾਏ ਜਾ ਰਹੇ ਆਰ. ਆਰ. ਐਮ. ਹੋਲੈਸਟਿਕ ਕਲੀਨਿਕ ਤੇ ਆਰ. ਆਰ. ਐਮ. ਆਟਿਜ਼ਮ ਥੈਰਾਪਿਊਟਿਕ ਸਕੂਲ ਦੀ ਟੀਮ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਸੋਨਾਲੀਕਾ ਪਰਿਵਾਰ ਅਸਲ 'ਚ ਦਇਆ ਦੀ ਜੋ ਧਾਰਾ ਆਪਣੇ ਵੱਖ-ਵੱਖ ਪ੍ਰਾਜੈਕਟਾਂ ਰਾਹੀਂ ਸਮਾਜ 'ਚ ਚਲਾ ਰਿਹਾ ਹੈ, ਉਹ ਦੁਨੀਆਂ 'ਚ ਇਕ ਮਿਸਾਲ ਹੈ | ਉਨ੍ਹਾਂ ਕਿਹਾ ਕਿ ਸੰਜੀਵਨੀ ਹਿਿਲੰਗ ਸੈਂਟਰ, ਅੰਮਿ੍ਤਮ ਰੀਟਰੀਟ ਅਨੋਖੀ ਸੇਵਾ ਦੀ ਮਿਸਾਲ ਹੈ | ਇਸ ਮੌਕੇ ਖੇਡੀਆਂ ਗਈਆਂ ਵਿਸ਼ੇਸ਼ ਖੇਡਾਂ ਦਾ ਵੀ ਲੋਕਾਂ ਨੇ ਅਨੰਦ ਮਾਣਿਆ | ਸਮਾਗਮ ਦੌਰਾਨ ਮੰਚ ਸੰਚਾਲਨ ਮੀਨਾਕਸ਼ੀ ਮੈਨਨ ਵਲੋਂ ਕੀਤਾ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 'ਚ ਗੁਰਪ੍ਰੀਤ ਕੌਰ ਵਲੋਂ ਦੂਜਾ ਸਥਾਨ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।