ਅੱਜ ਬਿਜਲੀ ਬੰਦ ਰਹੇਗੀ
ਅਜੀਤ ਡੈਸਕ
17-10-2025
ਗੜ੍ਹਸ਼ੰਕਰ, 16 ਅਕਤੂਬਰ (ਧਾਲੀਵਾਲ)-11 ਕੇ. ਵੀ. ਸ਼ਹਿਰੀ ਫੀਡਰ ਨੰਬਰ 2 ਦੀ ਜ਼ਰੂਰੀ ਮੁਰੰਮਤ ਹੋਣ ਕਾਰਨ 17 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ ਰੋਡ, ਨਵਾਂਸ਼ਹਿਰ ਰੋਡ, ਚੰਡੀਗੜ੍ਹ ਰੋਡ, ਨੰਗਲ ਰੋਡ, ਕਲੋਨੀਆਂ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਸੇ ਤਰ੍ਹਾਂ 66 ਕੇ. ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਤੋਂ ਚਲਦੇ 11 ਕੇ. ਵੀ. ਬੀਰਮਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਪਿੰਡ ਬੀਰਮਪੁਰ, ਲਹਿਰਾ, ਸੌਲੀ, ਗੜ੍ਹੀ, ਅਨੰਦਪੁਰ ਆਸ਼ਰਮ, ਗੜ੍ਹਸ਼ੰਕਰ ਦੇ ਖੇਤੀਬਾੜੀ ਟਿਊਬਵੈਲ ਕੁਨੈਕਸ਼ਨਾਂ ਦੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਲਾਜਪਤ ਰਾਏ ਐੱਸ. ਡੀ. ਓ. ਦਿਹਾਤੀ ਪਾਵਰਕਾਮ