ਕੋਟਫ਼ਤੂਹੀ, 16 ਅਕਤੂਬਰ (ਅਟਵਾਲ)-ਖੈਰੜ ਅੱਛਰਵਾਲ ਵਿਖੇ ਤਪ ਅਸਥਾਨ ਬਾਬਾ ਮੰਗਲ ਦਾਸ ਵਿਖੇ ਨਾਭ ਕੰਵਲ ਰਾਜਾ ਸਾਹਿਬ ਤੇ ਬਾਬਾ ਮੰਗਲ ਦਾਸ ਦੀ ਯਾਦ 'ਚ ਜੋੜ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 8 ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ 'ਚ ਭਾਈ ਮਨਜੀਤ ਸਿੰਘ, ਭਾਈ ਮੰਗਲ ਸੋਢੀਆ ਵਾਲਿਆਂ ਦੇ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਗੁਰਬਚਨ ਸਿੰਘ ਯੂ. ਕੇ., ਚਰਨਜੀਤ ਸਿੰਘ ਸਹੋਤਾ ਯੂ. ਐੱਸ. ਏ., ਚਰਨ ਸਿੰਘ ਸ਼ੇਰ ਗਿੱਲ ਯੂ. ਐੱਸ. ਏ., ਅਮਰਜੀਤ ਸਿੰਘ, ਦਵਿੰਦਰ ਸਿੰਘ, ਗੁਰਦਿਆਲ ਸਿੰਘ, ਪ੍ਰਸ਼ੋਤਮ ਸਿੰਘ, ਗੁਰਸ਼ਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ ਗਿੱਲ, ਬਲਜੀਤ ਸਿੰਘ ਬੱਲੀ, ਕੁਲਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ, ਸੋਹਣ ਸਿੰਘ ਗਿੱਲ ਭਗਤੂਪੁਰ, ਸਿਮਰਨਜੀਤ ਸਿੰਘ ਗਿੱਲ, ਰਾਮ ਸਿੰਘ, ਬਲਵੰਤ ਸਿੰਘ, ਰਾਜਵਿੰਦਰ ਸਿੰਘ ਸੋਨਾ, ਕੁਲਵਰਨ ਸਿੰਘ, ਮਾ. ਮਨਜਿੰਦਰ ਸਿੰਘ, ਮਾਸਟਰ ਸੁਰਿੰਦਰ ਸਿੰਘ, ਗੁਰਮੇਲ ਸਿੰਘ, ਪਰਮਿੰਦਰ ਸਿੰਘ, ਜਗਰਾਜ ਸਿੰਘ ਸੰਘੇੜਾ, ਜ਼ੈਲਦਾਰ ਦਵਿੰਦਰ ਸਿੰਘ ਗਿੱਲ, ਬਲਵੀਰ ਰਾਏ, ਰਘੁਵੀਰ ਸਿੰਘ ਮੰਨਣਹਾਨਾ ਆਦਿ ਹਾਜ਼ਰ ਸਨ |