17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜ਼ਮੀਨ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਰਤਨਪੁਰ ਦਾ ਵਫ਼ਦ ਅਧਿਕਾਰੀਆਂ ਨੂੰ ਮਿਲਿਆ

ਅਜੀਤ ਡੈਸਕ 17-10-2025
ਗੜ੍ਹਸ਼ੰਕਰ, 16 ਅਕਤੂਬਰ (ਧਾਲੀਵਾਲ)-ਬੀਤ ਇਲਾਕੇ ਦੇ ਪਿੰਡ ਰਤਨਪੁਰ, ਕਾਣੇਵਾਲ ਤੇ ਭਵਾਨੀਪੁਰ ਅਧੀਨ ਗਠਿਤ ਜ਼ਮੀਨ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦਾ ਵਫ਼ਤ ਐੱਸ. ਡੀ. ਐੱਮ., ਤਹਿਸੀਲਦਾਰ ਤੇ ਵਣ ਮੰਡਲ ਅਫਸਰ ਗੜ੍ਹਸ਼ੰਕਰ ਨੂੰ ਉਨ੍ਹਾਂ ਦੇ ਦਫ਼ਤਰਾਂ 'ਚ ਮਿਲਿਆ | ਵਫ਼ਦ ਵਲੋਂ ਅਧਿਕਾਰੀਆਂ ਨੂੰ ਮਿਲ ਕੇ ਗ੍ਰਾਮ ਸਭਾ ਰਤਨਪੁਰ, ਕਾਣੇਵਾਲ ਵਲੋਂ ਪਾਸ ਕੀਤੇ ਮਤੇ ਦੀਆਂ ਕਾਪੀਆਂ ਸੌਂਪੀਆਂ ਗਈਆਂ | ਆਗੂਆਂ ਨੇ ਦੱਸਿਆ ਕਿ ਪਿੰਡ ਰਤਨਪੁਰ ਹੱਦਬਸਤ ਨੰਬਰ 487 ਵਿਚ ਕੁਝ ਬਾਹਰੀ ਮਾਲਕਾਂ ਵਲੋਂ ਖਰੀਦੀ ਹੋਈ ਜ਼ਮੀਨ 'ਤੇ ਬਿਨ੍ਹਾਂ ਤਕਸੀਮ ਕਰਵਾਇਆ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤ ਜਾ ਰਹੀ ਹੈ ਜਦ ਕਿ ਮਸ਼ਤਰਕਾ ਸਾਂਝੇ ਖ਼ਾਤੇ ਦੀ ਜ਼ਮੀਨ ਵਿਚ ਉਕਤ ਪਿੰਡਾਂ ਦੇ ਛੋਟੇ ਮਾਲਕਾਂ ਦੀ ਜ਼ਮੀਨ ਵੀ ਹੈ ਤੇ ਕੁਝ ਲੋਕ ਲੰਮੇ ਅਰਸੇ ਤੋਂ ਗੈਰ ਮਰੂਸੀ ਕਾਸ਼ਤਕਾਰ ਵੀ ਹਨ | ਕਿਸੇ ਵੀ ਬਾਹਰੀ ਪਾਰਟੀ/ਮਾਲਕ ਨੂੰ ਬਿਨ੍ਹਾਂ ਤਕਸੀਮ ਕਰਵਾਇਆ ਧੱਕੇ ਨਾਲ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਤੇ ਨਾ ਹੀ ਪਿੰਡ ਦੀ ਜੂਹ 'ਚ ਕੋਈ ਸਟੋਨ ਕਰੈਸ਼ਰ ਲੱਗਣ ਦਿੱਤਾ ਜਾਵੇ | ਸੰਘਰਸ਼ ਕਮੇਟੀ ਦੇ ਵਫ਼ਦ ਵਿਚ ਗੁਰਦੇਵ ਰਾਜ ਨੰਬਰਦਾਰ, ਜਸ ਪਾਲ, ਕੁਲਦੀਪ ਦੀਪਾ, ਰਾਮਜੀ ਦਾਸ ਚੌਹਾਨ, ਅਮਰ ਚੰਦ ਫੌਜੀ, ਧਰਮ ਦਾਸ ਚੇਚੀ, ਸੁਰਿੰਦਰ ਕੁਮਾਰ, ਪਵਨਜੀਤ ਪੰਮੀ, ਸੁਰੇਸ਼ ਕੁਮਾਰ, ਕੁੰਦਨ ਲਾਲ, ਡਾ. ਬਲਵਿੰਦਰ ਕੁਮਾਰ, ਗੁਰਦਰਸ਼ਨ ਸਿੰਘ, ਬਾਵਾ, ਹਰਦਿਆਲ ਤੇ ਅਮਰ ਸਿੰਘ ਸ਼ਾਮਿਲ ਹੋਏ |
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਪਿੰਡ ਰੜਾ ਦੇ ਵਿਕਾਸ ਕਾਰਜਾਂ ਲਈ 6 ਲੱਖ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਬਾਬਾ ਮੰਗਲ ਦਾਸ ਦੀ ਯਾਦ 'ਚ ਜੋੜ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।