17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਹੋਏ ਰੰਗ ਮੰਚ, ਦਸਤਕਾਰੀ ਤੇ ਸੰਗੀਤਕ ਮੁਕਾਬਲੇ

ਅਜੀਤ ਡੈਸਕ 17-10-2025
ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ 'ਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੁਸ਼ਿਆਰਪੁਰ-05 ਜ਼ੋਨ ਦੇ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਰੰਗ ਮੰਚ, ਦਸਤਕਾਰੀ ਤੇ ਸੰਗੀਤਕ ਮੁਕਾਬਲੇ ਹੋਏ | ਪਿ੍ੰਸੀਪਲ ਡਾ. ਵਿਨੈ ਕੁਮਾਰ ਨੇ ਦੱਸਿਆ ਤੀਜੇ ਦਿਨ ਇਕਾਂਗੀ, ਹਿਸਟਰੌਨਿਕਸ, ਭੰਡ, ਸੰਗੀਤ ਪਰਕਸ਼ਨ, ਨਾਨ ਪਰਕਸ਼ਨ, ਲੋਕ ਸਾਜ਼, ਵਾਦ-ਵਿਵਾਦ, ਭਾਸ਼ਣ, ਵਿਰਾਸਤੀ ਪ੍ਰਸ਼ਨੋਤਰੀ, ਬਾਗ, ਫੁਲਕਾਰੀ, ਦਸੂਤੀ, ਨਿਟਿੰਗ, ਕਰਾਸ ਸਟਿਚਿੰਗ ਤੇ ਮਹਿੰਦੀ ਦੇ ਮੁਕਾਬਲੇ ਹੋਏ | ਸਵੇਰ ਸਮੇਂ ਇੰਦਰਪਾਲ ਸਿੰਘ ਧੰਨਾ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦ ਕਿ ਗੁਰਪ੍ਰੀਤ ਸਿੰਘ ਵਿਰਕ ਡਾਇਰੈਕਟਰ ਵਾਟਰ ਰਿਸੋਰਸਜ਼ ਐਂਡ ਕੈਨਾਲਸ ਪੰਜਾਬ ਸਰਕਾਰ ਅਤੇ ਤਰੁਣ ਚਾਵਲਾ ਡਾਇਰੈਕਟਰ ਵਿੱਤ ਤੇ ਪ੍ਰਸ਼ਾਸਨ ਵਰਧਮਾਨ ਜਾਰਨਜ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਕਾਲਜ ਪਹੁੰਚਣ 'ਤੇ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰ. ਐਮ. ਭੱਲਾ ਤੇ ਕਾਲਜ ਪਿ੍ੰਸੀਪਲ ਵਲੋਂ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਇੰਦਰਪਾਲ ਸਿੰਘ ਧੰਨਾ ਨੇ ਆਪਣੇ ਸੰਬੋਧਨ 'ਚ ਸਮੂਹ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਵਿਚ ਸਹਾਈ ਹੁੰਦੇ ਹਨ ਤੇ ਇਨ੍ਹਾਂ ਮੇਲਿਆਂ 'ਚੋਂ ਲਿਆ ਗਿਆ ਅਨੁਭਵ ਉਨ੍ਹਾਂ ਦੀ ਸਾਰੀ ਉਮਰ ਕੰਮ ਆਉਂਦਾ ਹੈ | ਦੁਪਹਿਰ ਦੇ ਸੈਸ਼ਨ 'ਚ ਡਾ. ਰਾਕੇਸ਼ ਮਲਿਕ ਡਾਇਰੈਕਟਰ ਸਪੋਰਟਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਅਤੇ ਸੁਰਜੀਤ ਸਿੰਘ ਠਾਕਰ ਡਿਪਟੀ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਮੰਚ 'ਤੇ ਆਉਣ ਵਾਲਾ ਹਰ ਵਿਦਿਆਰਥੀ ਹੀ ਜੇਤੂ ਹੁੰਦਾ ਹੈ | ਸ਼ਾਮ ਦੇ ਸੈਸ਼ਨ ਵਿਚ ਤੀਕਸ਼ਣ ਸੂਦ ਸਾਬਕਾ ਮੰਤਰੀ ਪੰਜਾਬ ਸਰਕਾਰ ਮੁੱਖ ਮਹਿਮਾਨ ਵਜੋਂ ਤੇ ਅਜੈ ਭਾਰਦਵਾਜ ਜਨਰਲ ਮੈਨੇਜਰ ਲਿਊਮੀਨਸਸ ਐਂਡ ਪਾਵਰ ਟੈਕਨੋਲੌਜੀ ਗਗਰੇਟ ਹਿਮਾਚਲ ਪ੍ਰਦੇਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਤੀਜੇ ਦਿਨ ਦੇ ਆਏ ਨਤੀਜਿਆਂ 'ਚ ਸੰਗੀਤ ਪਰਕਸ਼ਨ ਵਿਚ ਬਾਬਾ ਬਲਰਾਜ ਕਾਲਜ ਬਲਾਚੌਰ ਪਹਿਲੇ, ਨਾਨ ਪਰਕਸ਼ਨ ਵਿਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਪਹਿਲੇ, ਮਹਿੰਦੀ ਮੁਕਾਬਲਿਆਂ 'ਚ ਸਰਕਾਰੀ ਕਾਲਜ ਹੁਸ਼ਿਆਰਪੁਰ ਪਹਿਲੇ, ਬਾਗ ਖ਼ਾਲਸਾ ਕਾਲਜ ਮਾਹਿਲਪੁਰ ਪਹਿਲੇ, ਫੁਲਕਾਰੀ ਵਿਚ ਐਸ. ਡੀ. ਹੁਸ਼ਿਆਰਪੁਰ ਪਹਿਲੇ, ਨਿਟਿੰਗ ਵਿਚ ਦਸਮੇਸ਼ ਕਾਲਜ ਮੁਕੇਰੀਆਂ ਪਹਿਲੇ, ਪੱਖੀ ਬਣਾਉਣ ਵਿਚ ਐਮ. ਬੀ. ਬੀ. ਜੀ. ਕਾਲਜ ਰੱਤੇਵਾਲ ਪਹਿਲੇ, ਦਸੂਤੀ 'ਚ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਪਹਿਲੇ, ਡਿਬੇਟ 'ਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਪਹਿਲੇ, ਇਕਾਂਗੀ ਮੁਕਾਬਲੇ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਪਹਿਲੇ, ਹਿਸਟਰੌਨਿਕਸ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਪਹਿਲੇ, ਭੰਡ ਮੁਕਾਬਲੇ 'ਚ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਪਹਿਲੇ ਸਥਾਨ 'ਤੇ ਰਹੇ | ਇਸ ਮੌਕੇ ਵਾਈ. ਪੀ. ਜੋਸ਼ੀ ਉਪ ਪ੍ਰਧਾਨ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ, ਸ਼ਰਨਜੀਤ ਸੈਣੀ ਜੁਆਇੰਟ ਸਕੱਤਰ, ਰੀਨਾ ਕਪੂਰ ਪਿ੍ੰਸੀਪਲ ਟਿ੍ਪਲ ਐਮ ਸਕੂਲ, ਰੇਨੂੰ ਚਾਹਲ ਪਿ੍ੰਸੀਪਲ ਟਿ੍ਪਲ ਐਮ. ਸਕੂਲ ਆਫ਼ ਐਕਸੀਲੈਂਸ, ਦੇਸ਼ਵੀਰ ਸਿੰਘ ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ, ਡਾ. ਅਮਨਦੀਪ ਹੀਰਾ ਪਿ੍ੰਸੀਪਲ ਖਾਲਸਾ ਕਾਲਜ ਗੜ੍ਹਸ਼ੰਕਰ ਹੁਸ਼ਿਆਰਪੁਰ, ਡਾ. ਪਰਵਿੰਦਰ ਸਿੰਘ ਪਿ੍ੰਸੀਪਲ ਖਾਲਸਾ ਕਾਲਜ ਮਾਹਿਲਪੁਰ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਡੀ.ਏ.ਪੀ. ਖਾਦ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਦੂਸਰੇ ਦਿਨ ਵੀ ਦੁ... ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਪਿੰਡ ਰੜਾ ਦੇ ਵਿਕਾਸ ਕਾਰਜਾਂ ਲਈ 6 ਲੱਖ ਰੁਪਏ ਦਾ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।