ਮਾਹਿਲਪੁਰ, 17 ਅਕਤੂਬਰ (ਰਜਿੰਦਰ ਸਿੰਘ)-ਪਹਾੜੀ ਖ਼ਿੱਤੇ 'ਚ ਵਸੇ ਪਿੰਡ ਜੇਜੋਂ ਦੁਆਬਾ ਵਿਖੇ ਪੰਜਾਬ ਦੀ ਹੱਦ ਨਾਲ ਤੇ ਧਾਰਮਿਕ ਸਥਾਨਾਂ ਕੋਲ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਨੇੜਲੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ | ਜਾਣਕਾਰੀ ਅਨੁਸਾਰ ਪੰਜਾਬ ਦੀ ਹੱਦ ਨਾਲ ਖੁੱਲੇ੍ਹ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਵੱਖ-ਵੱਖ ਪਿੰਡਾਂ ਵਲੋਂ ਪਾਏ ਗਏ ਮਤਿਆ 'ਚ ਸਰਪੰਚ ਪਰਵੀਨ ਸੋਨੀ ਗ੍ਰਾਮ ਪੰਚਾਇਤ ਜੇਜੋਂ, ਸਰਪੰਚ ਰਸ਼ਪਾਲ ਸਿੰਘ ਪਾਲੀ ਗ੍ਰਾਮ ਪੰਚਾਇਤ ਬੱਦੋਵਾਲ, ਸਰਪੰਚ ਚਮਨ ਲਾਲ ਗ੍ਰਾਮ ਪੰਚਾਇਤ ਗੱਜਰ, ਸਰਪੰਚ ਕੁਲਵਿੰਦਰ ਕੌਰ ਗ੍ਰਾਮ ਪੰਚਾਇਤ ਚੱਕ ਨਾਥਾ, ਸਰਪੰਚ ਪਰਵਿੰਦਰ ਕੌਰ ਗ੍ਰਾਮ ਪੰਚਾਇਤ ਖੰਨੀ, ਸਰਪੰਚ ਸਰਬਜੀਤ ਕੌਰ ਗ੍ਰਾਮ ਪੰਚਾਇਤ ਝੰਜੋਵਾਲ, ਸਰਪੰਚ ਮਨਦੀਪ ਕੌਰ ਗ੍ਰਾਮ ਪੰਚਾਇਤ ਜੰਡਿਆਲਾ, ਸਰਪੰਚ ਗ੍ਰਾਮ ਪੰਚਾਇਤ ਰਾਮਪੁਰ ਸੈਣੀਆ, ਮੋਨਿਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨਿਰਮਲ ਕੌਰ ਬਲਾਕ ਸੰਮਤੀ ਮੈਂਬਰ ਤੇ ਵੱਖ-ਵੱਖ ਪਿੰਡਾਂ ਦੇ ਪੰਚਾਇਤ ਮੈਂਬਰ ਰੇਨੂੰ ਬਾਲਾ, ਜਸਵਿੰਦਰ ਕੌਰ ਥਿੰਦ, ਕੁਲਦੀਪ ਕੌਰ, ਸੋਮ ਨਾਥ, ਨਿਸ਼ਾ, ਕਿ੍ਸ਼ਨ ਚੰਦ, ਜੋਤੀ ਦੇਵੀ ਨੇ ਦੱਸਿਆ ਕਿ ਸ਼ਰਾਬ ਦਾ ਠੇਕਾ ਸ਼ਿਵ ਮੰਦਰ ਤੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਆਬਾਦੀ 'ਚ ਖੋਲਿ੍ਹਆ ਹੋਇਆ ਹੈ | ਇਸ ਦੇ ਖੁੱਲ੍ਹਣ ਦੇ ਨਾਲ ਬਣੇ ਹੋਏ ਕਾਨੂੰਨ ਦੀ ਉਲੰਘਣਾ ਵੀ ਹੋ ਰਹੀ ਹੈ ਤੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਹੁੰਦੀ ਹੈ | ਇਸ ਨਾਲ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਦੀ ਹੈ | ਠੇਕੇ 'ਤੇ ਅਕਸਰ ਲੋਕ ਸ਼ਰਾਬ ਪੀ ਕੇ ਗੰਦੀਆਂ ਗਾਲੀ ਗਲੋਚ ਤੇ ਲੜਾਈ ਝਗੜਾ ਕਰਦੇ ਰਹਿੰਦੇ ਹਨ, ਇਹ ਨਕਲੀ ਐਕਸਾਈਜ਼ ਵਾਲੇ ਬਣ ਕੇ ਲੋਕਾਂ ਤੇ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ | ਉਨ੍ਹਾਂ ਦੇ ਬੈਗ ਤੇ ਗੱਡੀਆਂ ਦੀ ਫਰੋਲਾ ਫਰਾਲੀ ਕਰਦੇ ਹਨ, ਉਨ੍ਹਾਂ ਨਾਲ ਬਦਤਮੀਜ਼ੀ ਕਰਦੇ ਹਨ | ਉਨ੍ਹਾਂ ਸੰਸਦ ਮੈਂਬਰ ਡਾ. ਰਾਜ ਕੁਮਾਰ, ਵਿਧਾਇਕ ਡਾ. ਇਸ਼ਾਕ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਮੰਗ-ਪੱਤਰ ਚੌਕੀ ਇੰਚਾਰਜ ਥਾਣੇਦਾਰ ਮੰਨਾ ਸਿੰਘ ਨੂੰ ਮੰਗ-ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਇਸ ਠੇਕੇ ਨੂੰ ਜਲਦ ਬੰਦ ਕਰਵਾਇਆ ਜਾਵੇ ਤੇ ਜਿਹੜੇ ਨਕਲੀ ਐਕਸਾਈਜ਼ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |