ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ 'ਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੁਸ਼ਿਆਰਪੁਰ-05 ਜ਼ੋਨ ਦੇ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦਾ ਆਖ਼ਰੀ ਦਿਨ ਭੰਗੜੇ ਤੇ ਰੰਗਮੰਚ ਦੇ ਨਾਂਅ ਰਿਹਾ | ਪਿ੍ੰਸੀਪਲ ਪ੍ਰੋ. ਡਾ. ਵਿਨ੍ਹਾ ਕੁਮਾਰ ਨੇ ਵੱਖ-ਵੱਖ ਮੁਕਾਬਲੇ ਹੋਏ | ਸਵੇਰ ਸਮੇਂ ਬ੍ਰਹਮ ਸ਼ੰਕਰ ਜਿੰਪਾ ਸਾਬਕਾ ਸਾਬਕਾ ਮੰਤਰੀ ਪੰਜਾਬ ਸਰਕਾਰ ਤੇ ਮੌਜੂਦਾ ਵਿਧਾਇਕ ਮੁੱਖ ਮਹਿਮਾਨ ਵਜੋਂ ਅਤੇ ਸੁਰਿੰਦਰ ਕੁਮਾਰ ਛਿੰਦਾ ਮੇਅਰ ਮਿਊਾਸੀਪਲ ਕਾਰਪੋਰੇਸ਼ਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕਾਲਜ ਪਹੁੰਚਣ 'ਤੇ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰ. ਐਮ. ਭੱਲਾ ਅਤੇ ਕਾਲਜ ਪਿ੍ੰ. ਵਲੋਂ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ | ਮੁੱਖ ਮਹਿਮਾਨ ਨੇ ਆਪਣੇ ਸੰਬੋਧਨ 'ਚ ਸਮੂਹ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਲਗਾਤਾਰ ਤੀਜੀ ਵਾਰ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਇਸ ਮੇਲੇ ਦਾ ਪ੍ਰਬੰਧ ਕਰ ਰਿਹਾ ਹੈ | ਸ਼ਾਮ ਦੇ ਸੈਸ਼ਨ 'ਚ ਮੈਡਮ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੁੱਖ ਮਹਿਮਾਨ ਤੇ ਡਾ. ਜਤਿੰਦਰ ਸਿੰਘ ਗਿੱਲ (ਡਿਪਟੀ ਡਾਇਰੈਕਟਰ ਡੀ. ਪੀ. ਆਈ.) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੰਚ 'ਤੇ ਆਉਣ ਵਾਲਾ ਹਰ ਵਿਦਿਆਰਥੀ ਹੀ ਜੇਤੂ ਹੁੰਦਾ ਹੈ | ਆਖ਼ਰੀ ਦਿਨ ਦੇ ਨਤੀਜਿਆਂ 'ਚ ਅÏਰਤਾਂ ਦੇ ਰਿਵਾਇਤੀ ਗਾਣ ਵਿਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਪਹਿਲੇ, ਮਾਈਮ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਪਹਿਲੇ, ਛਿੱਕੂ ਬਣਾਉਣ ਵਿਚ ਐਸ. ਡੀ. ਹੁਸ਼ਿਆਰਪੁਰ ਪਹਿਲੇ, ਨਾਲਾ ਬੁਣਨ ਵਿਚ ਐਮ. ਬੀ. ਬੀ. ਕਾਲਜ ਮਨਸੋਵਾਲ ਪਹਿਲੇ, ਪਰਾਂਦਾ ਬਣਾਉਣ ਵਿਚ ਦਸਮੇਸ਼ ਕਾਲਜ ਮੁਕੇਰੀਆਂ ਪਹਿਲੇ, ਟੋਕਰੀ ਬਣਾਉਣ ਵਿਚ ਡੀ. ਏ. ਵੀ. ਹੁਸ਼ਿਆਰਪੁਰ ਪਹਿਲੇ ਸਥਾਨ 'ਤੇ ਰਹੇ | ਹੋਰ ਮਹਿਮਾਨਾਂ ਵਿਚ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ, ਵਾਈ. ਪੀ. ਜੋਸ਼ੀ ਉਪ ਪ੍ਰਧਾਨ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ,ਸ਼ਰਨਜੀਤ ਸੈਣੀ ਜੁਆਇੰਟ ਸਕੱਤਰ, ਐਡਵੋਕੇਟ ਡੀ. ਐਮ. ਸ਼ਰਮਾ, ਡਾ. ਅਜੈ ਬੱਗਾ, ਐਡਵੋਕੇਟ ਨਵਰੋਜ਼ ਸ਼ਰਮਾ, ਮਨੋਜ ਕਪੂਰ ਡਾਇਰੈਕਟਰ ਟਿ੍ਪਲ ਐਮ, ਡਾ. ਸੀ. ਬੀ. ਅਰੋੜਾ, ਮੈਡਮ ਹੇਮਾ ਸ਼ਰਮਾ ਪ੍ਰਧਾਨ ਐਸ. ਡੀ. ਕਾਲਜ ਮੈਨੇਜਿੰਗ ਕਮੇਟੀ ਹੁਸ਼ਿਆਰਪੁਰ, ਗੋਪਾਲ ਸ਼ਰਮਾ ਸਕੱਤਰ ਐਸ.ਡੀ. ਕਾਲਜ ਮੈਨੇਜਿੰਗ ਕਮੇਟੀ, ਅਪਿੰਦਰ ਸਿੰਘ ਜਰਨਲ ਸਕੱਤਰ ਸਿੱਖ ਕੌਂਸਲ ਐਜੂਕੇਸ਼ਨ ਮਾਹਿਲਪੁਰ, ਡਾ. ਸਮੀਰ ਸ਼ਰਮਾ ਪਿ੍ੰ. ਐਸ. ਪੀ. ਐਨ. ਕਾਲਜ ਮੁਕੇਰੀਆਂ, ਡਾ. ਮਨਜੀਤ ਕੌਰ ਪਿ੍ੰਸੀਪਲ ਗੁਰੂ ਹਰਿ ਰਾਇ ਕਾਲਜ ਚੱਬੇਵਾਲ, ਡਾ. ਕਮਲਿੰਦਰ ਕੌਰ ਪਿ੍ੰਸੀਪਲ ਡੀ. ਏ. ਵੀ. ਕਾਲਜ ਗੜ੍ਹਸ਼ੰਕਰ, ਡਾ. ਅਮਨਦੀਪ ਹੀਰਾ ਪਿ੍ੰਸੀਪਲ ਖ਼ਾਲਸਾ ਕਾਲਜ ਗੜ੍ਹਸ਼ੰਕਰ, ਡਾ. ਪਰਵਿੰਦਰ ਸਿੰਘ ਪਿੰ੍ਰਸੀਪਲ ਖ਼ਾਲਸਾ ਕਾਲਜ ਮਾਹਿਲਪੁਰ, ਡਾ. ਗੁਰਮੀਤ ਸਿੰਘ ਪਿ੍ੰਸੀਪਲ ਸਰਕਾਰੀ ਕਾਲਜ ਤਲਵਾੜਾ, ਡਾ. ਸਵਿਤਾ ਗੁਪਤਾ ਪਿ੍ੰਸੀਪਲ ਐਸ. ਡੀ. ਕਾਲਜ ਹੁਸ਼ਿਆਰਪੁਰ, ਗੁਰਦੀਪ ਸਿੰਘ ਮੈਂਬਰ ਮੈਨੇਜਿੰਗ ਕਮੇਟੀ ਦਸਮੇਸ਼ ਕਾਲਜ ਮੁਕੇਰੀਆਂ, ਡਾ. ਪੱਲਵੀ ਸ਼ਰਮਾ ਪਿੰ੍ਰਸੀਪਲ ਰਿਆਤ ਬਾਹਰਾ ਕਾਲਜ ਹਾਜ਼ਰ ਸਨ |