22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਰਕਾਰੀ ਸਕੂਲ ਨੰਗਲ ਬਿਹਾਲਾਂ ਵਿਖੇ ਸਿੱਖਿਆ ਨਾਲ ਸੰਬੰਧਿਤ ਮੇਲਾ ਲਗਾਇਆ

ਅਜੀਤ ਡੈਸਕ 18-10-2025
ਨੰਗਲ ਬਿਹਾਲਾਂ, 17 ਅਕਤੂਬਰ (ਵਿਨੋਦ ਮਹਾਜਨ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਬਿਹਾਲਾਂ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗਣਿਤ, ਸਾਇੰਸ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ਿਆਂ 'ਤੇ ਮੇਲਾ ਪਿ੍ੰਸੀਪਲ ਰਣਦੀਪ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਮਾਡਲ, ਚਾਰਟ ਅਤੇ ਫਲੈਸ਼ ਕਾਰਡ ਦੀ ਪ੍ਰਦਰਸ਼ਨੀ ਲਗਾਈ | ਪਿ੍ੰਸੀਪਲ ਰਣਦੀਪ ਸਿੰਘ ਵਲੋਂ ਵਿਦਿਆਰਥੀਆਂ ਦੁਆਰਾ ਬਣਾਏ ਗਏ ਚਾਰਟ ਮਾਡਲ ਅਤੇ ਫਲੈਸ਼ ਕਾਰਡ ਦੀ ਪ੍ਰਸੰਸਾ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੁਮਨਦੀਪ, ਗੁਰਜੀਤ ਕੌਰ, ਸੁਨੀਤਾ ਦੇਵੀ, ਲਕਸ਼ਮੀ ਧਰ, ਰਜਨੀ ਬਾਲਾ, ਰਾਜਵਿੰਦਰ ਕੌਰ, ਦਲਜੀਤ, ਸ਼ਿਖਾ ਤਲੂਜਾ ਸ਼ਾਲਿਨੀ, ਨੇਹਾ, ਚਾਂਦ, ਜਸਵਿੰਦਰ, ਅਵਤਾਰ ਸਿੰਘ, ਵਿਸ਼ਾਲ, ਰਜਿੰਦਰ ਸਿੰਘ, ਅਮਰੀਕ ਸਿੰਘ ਆਦਿ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਲੋੜਵੰਦ ਪਰਿਵਾਰ ਨੂੰ 11 ਹਜ਼ਾਰ ਰੁਪਏ ਦੀ ਮਦਦ ਭੇਟ ਅਗਲੀ ਖ਼ਬਰ ਰੇਲਵੇ ਮੰਡੀ ਸਕੂਲ 'ਚ ਨਸ਼ਾ ਮੁਕਤੀ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।