22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਲੋੜਵੰਦ ਪਰਿਵਾਰ ਨੂੰ 11 ਹਜ਼ਾਰ ਰੁਪਏ ਦੀ ਮਦਦ ਭੇਟ

ਅਜੀਤ ਡੈਸਕ 18-10-2025
ਤਲਵਾੜਾ, 17 ਅਕਤੂਬਰ (ਰਾਜੀਵ ਓਸ਼ੋ)- ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਤਲਵਾੜਾ ਖੇਤਰ ਅਧੀਨ ਪੈਂਦੇ ਪਿੰਡ ਰਾਮ ਨੰਗਲ ਦੇ ਇਕ ਲੋੜਵੰਦ ਪਰਿਵਾਰ ਨੂੰ 11 ਹਜ਼ਾਰ ਰੁਪਏ ਮਦਦ ਵਜੋਂ ਭੇਟ ਕੀਤੇ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਲਖਵਿੰਦਰ ਸਿੰਘ ਟਿੰਮੀ, ਅਕਾਲੀ ਆਗੂ ਗੁਰਦਿਆਲ ਸਿੰਘ ਸਾਬਕਾ ਸਰਪੰਚ ਉਲਾਹਾ ਵੀ ਮੌਜੂਦ ਸਨ | ਗੱਲਬਾਤ ਕਰਦਿਆਂ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਦੱਸਿਆ ਕਿ ਤਲਵਾੜਾ ਨਾਲ ਲਗਦੇ ਪਿੰਡ ਰਾਮ ਨੰਗਲ ਦੇ ਗ਼ਰੀਬ ਵਿਅਕਤੀ ਰਮੇਸ਼ ਕੁਮਾਰ ਦੀ ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿਗ ਗਈ ਸੀ | ਉਨ੍ਹਾਂ ਕਿਹਾ ਰਮੇਸ਼ ਕੁਮਾਰ ਖੁੱਲੇ੍ਹ ਅਸਮਾਨ ਹੇਠ ਤਰਪਾਲ ਪਾ ਕੇ ਆਪਣਾ ਜੀਵਨ ਬਸਰ ਕਰ ਰਿਹਾ ਹੈ | ਜਥੇਦਾਰ ਗੇਰਾ ਨੇ ਕਿਹਾ ਉਨ੍ਹਾਂ ਦੀ ਸੁਸਾਇਟੀ ਵਲੋਂ ਅੱਜ 11 ਹਜ਼ਾਰ ਰੁਪਏ ਰਮੇਸ਼ ਕੁਮਾਰ ਨੂੰ ਭੇਟ ਕਰਕੇ ਉਸ ਦੀ ਆਰਥਿਕ ਮਦਦ ਕੀਤੀ ਗਈ ਹੈ | ਇਸ ਮੌਕੇ ਪੀੜਤ ਰਮੇਸ਼ ਨੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਗੇਰਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਸਬਜ਼ੀ ਵਾਲੇ ਖ਼ਿੱਤੇ 'ਚ ਬਿਜਲੀ ਦੀ ਸਪਲਾਈ ਦਿਨ ਸਮੇਂ ਦਿੱਤੀ ਜਾਵੇ-ਆਗੂ ਅਗਲੀ ਖ਼ਬਰ ਸਰਕਾਰੀ ਸਕੂਲ ਨੰਗਲ ਬਿਹਾਲਾਂ ਵਿਖੇ ਸਿੱਖਿਆ ਨਾਲ ਸੰਬੰਧਿਤ ਮੇਲਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।