22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਾਈਾ ਕਾਲਜ ਸਰਦੁੱਲਾਪੁਰ 'ਚ ਐਨ.ਐਸ.ਐਸ. ਕੈਂਪ ਲਗਾਇਆ

ਅਜੀਤ ਡੈਸਕ 18-10-2025
ਸੈਲਾ ਖੁਰਦ, 17 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਸਾਂਈ ਕਾਲਜ ਆਫ ਐਜੂਕੇਸ਼ਨ ਸਰਦੁੱਲਾਪੁਰ ਵਿਖੇ ਐਨ.ਐਸ.ਐਸ. ਕੈਂਪ ਦਾ ਆਰੰਭ ਕੀਤਾ ਗਿਆ | ਇਸ ਕੈਂਪ ਦਾ ਆਰੰਭ ਚੇਅਰਮੈਨ ਪੀ.ਕੇ. ਜੌਹਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ | ਇਸ ਵਿਚ ਬੀ.ਐਡ. ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਕੈਂਪ ਦਾ ਮੁੱਖ ਮੰਤਵ ਸਫਾਈ ਅਤੇ ਕੈਂਪਸ ਦੀ ਸੁੰਦਰਤਾ, ਰੁੱਖ ਲਗਾਓ ਮੁਹਿੰਮ ਅਤੇ ਵਾਤਾਵਰਣ ਜਾਗਰੂਕਤਾ, ਸਿਹਤ ਅਤੇ ਸਫਾਈ ਦੇ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਵਿਚ ਸਮਾਜ ਸੇਵਾ ਕਾਰਜ ਕਰਨ ਸੰਬੰਧੀ ਜਾਗਰੂਕ ਕਰਨਾ ਸੀ | ਇਸ ਮੌਕੇ ਸਾਂਈ ਕਾਲਜ ਆਫ ਨਰਸਿੰਗ ਦੇ ਪਿ੍ੰ. ਮਨਦੀਪ ਕੌਰ ਸਫਾਟ ਅਤੇ ਵਿਦਿਆਰਥੀਆਂ ਨੇ ਵੀ ਸਮੂਲੀਅਤ ਕੀਤੀ | ਐਨ.ਐਸ.ਐਸ. ਦੇ ਨੋਡਲ ਅਧਿਕਾਰੀ ਨਵਦੀਪ ਸਿੰਘ ਦੀ ਅਗਵਾਈ ਅਤੇ ਸਟਾਫ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ | ਇਸ ਮੌਕੇ ਵਾਇਸ ਚੇਅਰਮੈਨ ਗੌਰਵ ਜੌਹਰ, ਪਿ੍ੰ. ਡਾ. ਕਾਮਿਨੀ, ਡਾ. ਸਰਬਜੀਤ ਨੇ ਵੀ ਆਪਣੇ ਵਿਚਾਰ ਰੱਖੇ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਸਬਜ਼ੀ ਵਾਲੇ ਖ਼ਿੱਤੇ 'ਚ ਬਿਜਲੀ ਦੀ ਸਪਲਾਈ ਦਿਨ ਸਮੇਂ ਦਿੱਤੀ ਜਾਵੇ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।