22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵਿਧਾਇਕ ਕਰਮਵੀਰ ਘੁੰਮਣ ਨੇ ਹੜ੍ਹ ਪੀੜਤਾਂ ਨੂੰ 9.56 ਲੱਖ ਰੁਪਏ ਰਾਸ਼ੀ ਵੰਡੀ

ਅਜੀਤ ਡੈਸਕ 18-10-2025
ਦਸੂਹਾ, 17 ਅਕਤੂਬਰ (ਭੁੱਲਰ)-ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦੀ ਵੰਡ ਸ਼ੁਰੂ ਕੀਤੀ | ਉਨ੍ਹਾਂ ਵਲੋਂ ਸਮਾਗਮ 'ਚ ਪਹਿਲੀ ਕਿਸ਼ਤ ਦੇ ਪ੍ਰਵਾਨਗੀ ਪੱਤਰ ਵੰਡੇ ਗਏ | ਇਸ ਦੌਰਾਨ ਕਰੀਬ 56 ਲਾਭਪਾਤਰੀਆਂ ਨੂੰ 9.56 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ | ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਰਾਹਤ ਫ਼ੰਡ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਸਿਰਫ਼ 30 ਦਿਨਾਂ ਵਿਚ ਪੂਰਾ ਕਰਕੇ ਸੰਵੇਦਨਸ਼ੀਲ ਪ੍ਰਸ਼ਾਸਨ ਦੀ ਮਿਸਾਲ ਕਾਇਮ ਕੀਤੀ ਹੈ | ਇਸ ਮੌਕੇ ਘੁੰਮਣ ਨੇ ਕਿਹਾ ਕਿ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਪ੍ਰਵਾਨਗੀ ਪੱਤਰ ਸੌਂਪੇ | ਉਨ੍ਹਾਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸਾਰੇ ਪ੍ਰਭਾਵਿਤ ਪਿੰਡਾਂ ਵਿਚ ਪੂਰੀ ਇਮਾਨਦਾਰੀ ਨਾਲ ਸਰਵੇਖਣ ਕੀਤਾ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਯੋਗ ਪਰਿਵਾਰ ਰਾਹਤ ਤੋਂ ਵਾਂਝਾ ਨਾ ਰਹੇ | ਇਸ ਸਮੇਂ ਚੇਅਰਮੈਨ ਕੇ. ਪੀ. ਸੰਧੂ, ਤਹਿਸੀਲਦਾਰ ਹਰ ਕਰਮ ਸਿੰਘ ਰੰਧਾਵਾ, ਅਮਰਪ੍ਰੀਤ ਸਿੰਘ ਖ਼ਾਲਸਾ, ਸੁਖਵਿੰਦਰ ਇੰਦੂ, ਸੰਤੋਖ ਤੌਖੀ, ਦਿਲਬਾਗ ਸਿੰਘ ਗਾਲੋਵਾਲ, ਗੁਰਪ੍ਰੀਤ ਸਿੰਘ ਲਵਲੀ, ਬਲਕਾਰ ਸਿੰਘ ਪੰਨਵਾਂ, ਗੁਰਪ੍ਰੀਤ ਵਿਰਕ ਪ੍ਰਧਾਨ ਕਿਸਾਨ ਵਿੰਗ, ਨਿਰਮਲ ਸਿੰਘ ਮੀਆਂ ਪਿੰਡ, ਬਲਦੇਵ ਸਿੰਘ ਬੁਧੋਬਰਕਤ, ਸੁਖਦੇਵ ਸਿੰਘ ਸੁੱਖੀ ਲਾਡੀ ਵਿਰਕ, ਸੁੱਚਾ ਸਿੰਘ ਸਰਪੰਚ, ਮਾਸਟਰ ਜਸਵੰਤ ਸਿੰਘ, ਜਸਵਿੰਦਰ ਸਿੰਘ ਸੰਧੂ, ਤਜਿੰਦਰ ਸਿੰਘ ਸ਼ਰੀਹਪੁਰ, ਮੰਨਾ ਗਿੱਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਹੋਦਿਆ ਸਕੂਲਜ਼ ਯੂਥ ਫ਼ੈਸਟੀਵਲ 'ਚ ਸਨਰਾਈਜ਼ ਕਾਨਵੈਂਟ ਸਕੂਲ ਮੰਨਣਹਾਨਾ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਜਠੇਰਿਆਂ ਦਾ ਜੋੜ ਮੇਲਾ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।