ਕੋਟਫ਼ਤੂਹੀ, 17 ਅਕਤੂਬਰ (ਅਟਵਾਲ)-ਨਜ਼ਦੀਕੀ ਪਿੰਡ ਮੰਨਣਹਾਨਾ ਦੇ ਸਨਰਾਈਜ਼ ਕਾਨਵੈਂਟ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਸਕੂਲਜ਼ ਯੂਥ ਫ਼ੈਸਟੀਵਲ 2025 'ਚ ਹਰੇਕ ਈਵੈਂਟ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਸਕੂਲ ਪਿ੍ੰਸੀਪਲ ਮੈਡਮ ਕੁਲਜੀਤ ਕੌਰ ਸੰਧੂ ਨੇ ਦੱਸਿਆ ਕਿ ਵੱਖ-ਵੱਖ ਈਵੈਂਟ ਜਿਨ੍ਹਾਂ 'ਚ ਮਾਈਮ ਵਿਚ ਦੂਜਾ, ਸ਼ਬਦ ਗਾਇਨ 'ਚ ਦੂਜਾ ਸਥਾਨ, ਕੱਵਾਲੀ 'ਚ ਤੀਜਾ ਸਥਾਨ, ਦੋਗਾਣੇ ਵਿਚ ਪਹਿਲਾ, ਸੋਲੋ ਸੂਫ਼ੀ ਗੀਤ ਵਿਚ ਦੂਦਾ, ਫ਼ੋਟੋਗਰਾਫੀ ਵਿਚ ਦੂਜਾ ਸਥਾਨ, ਮਹਿੰਦੀ 'ਚ ਤੀਸਰਾ ਸਥਾਨ, ਰੰਗੋਲੀ ਵਿਚ ਤੀਸਰਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਕੁਲਜੀਤ ਕੌਰ ਸੰਧੂ ਤੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਚੇਅਰਮੈਨ ਅਤੇ ਅਨਿਲ ਅਗਰਵਾਲ ਡਾਇਰੈਕਟਰ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ |