06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਲਾਕ ਪੱਧਰੀ ਖੇਡਾਂ ਸਮਾਪਤ, ਵਿਧਾਇਕ ਘੁੰਮਣ ਨੇ ਕੀਤੀ ਇਨਾਮਾਂ ਦੀ ਵੰਡ

ਅਜੀਤ ਡੈਸਕ 20-10-2025

ਤਲਵਾੜਾ, 19 ਅਕਤੂਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਵਿਖੇ ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਸਮਾਪਤ ਹੋ ਗਈਆਂ | ਸਹਾਇਕ ਬੀ. ਪੀ. ਈ. ਓ. ਸ੍ਰੀਮਤੀ ਸੁਮਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਹਦਾਇਤਾਂ ਅਨੁਸਾਰ ਬਲਾਕ ਤਲਵਾੜਾ ਵਿਖੇ ਤਿੰਨ ਰੋਜ਼ਾ ਖੇਡ ਮੁਕਾਬਲਿਆਂ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-3 ਲੜਕੀਆਂ ਵਿਖੇ ਪਿ੍ੰਸੀਪਲ ਸ੍ਰੀ ਗੁਰਾਂਦਾਸ ਤੇ ਕਲੱਸਟਰ ਮੁਖੀ ਚੰਚਲ ਕੁਮਾਰੀ ਦੀ ਅਗਵਾਈ ਹੇਠ ਹੋਇਆ, ਜਿਸ ਦੌਰਾਨ ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਤੇ ਉਨ੍ਹਾਂ ਦੀ ਟੀਮ ਹੈੱਡ ਮਾਸਟਰ ਅਮਰਿੰਦਰ ਪਾਲ ਸਿੰਘ ਢਿੱਲੋਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲੀ ਖੇਡਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ | ਉਨ੍ਹਾਂ ਜੇਤੂ ਬੱਚਿਆਂ ਲਈ ਜਰਸੀਆਂ, ਰਿਫਰੈਸ਼ਮੈਂਟ ਤੇ ਜ਼ਿਲ੍ਹਾ ਪੱਧਰੀ ਹੋਣ ਵਾਲੇ ਮੁਕਾਬਲਿਆਂ ਲਈ ਬੱਸ ਭੇਜਣ ਦਾ ਐਲਾਨ ਵੀ ਕੀਤਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਛੋਟੇ-ਛੋਟੇ ਬੱਚਿਆਂ 'ਚ ਕੱਲ੍ਹ ਦੇ ਮਿਲਖਾ ਸਿੰਘ, ਪੀ. ਟੀ. ਊਸ਼ਾ, ਵਿਰਾਟ ਕੋਹਲੀ, ਯੁਵਰਾਜ ਸਿੰਘ ਆਦਿ ਛੁਪੇ ਹੋਏ ਹਨ | ਇਸ ਮੌਕੇ ਪਿ੍ੰਸੀਪਲ ਗੁਰਾਂਦਾਸ ਤੇ ਹੈੱਡ ਮਾਸਟਰ ਅਮਰਿੰਦਰਪਾਲ ਸਿੰਘ ਢਿੱਲੋਂ ਨੇ ਐਡ. ਕਰਮਵੀਰ ਸਿੰਘ ਘੁੰਮਣ ਦਾ ਸਵਾਗਤ ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਦਸੂਹਾ ਕੇ. ਪੀ. ਸੰਧੂ (ਕੰਵਲਪ੍ਰੀਤ ਸੰਧੂ), ਸਾਬਕਾ ਉਪ ਪ੍ਰਧਾਨ ਇੰਜ. ਅਮਰਪਾਲ ਸਿੰਘ ਜੋਹਰ, ਮੰਨੂੰ ਸ਼ਰਮਾ, ਸ਼ਿਵਮ ਤਲੂਜਾ ਬਲਾਕ ਪ੍ਰਧਾਨ, ਰਾਜ ਕੁਮਾਰ ਪ੍ਰਧਾਨ ਐਸ. ਸੀ. ਵਿੰਗ, ਸ਼ੇਖਰ ਸਿੱਧੂ, ਵਿਕਰਾਂਤ ਯੋਤੀ ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ, ਕਲੱਸਟਰ ਮੁਖੀ ਅਰੁਨ ਕੁਮਾਰ, ਗੁਰਪਾਲ ਸਿੰਘ, ਸਤੀਸ਼ ਕੁਮਾਰ, ਚੰਚਲ ਕੁਮਾਰੀ, ਨੀਰੂ ਬਾਲਾ, ਮੀਨਾਕਸ਼ੀ, ਰੰਜਨਾ ਰਾਣੀ ਤੋਂ ਇਲਾਵਾ ਖੇਡ ਕਮੇਟੀ ਤੋਂ ਮੈਂਬਰ ਨਰੇਸ਼ ਕੁਮਾਰ ਮਿੱਡਾ, ਵਰਿੰਦਰ ਵਿਕੀ, ਰਾਜ ਕੁਮਾਰ, ਪੁਸ਼ਪਿੰਦਰ ਸਿੰਘ, ਰੋਹਿਤ ਬਿਨੀ, ਰਜਿੰਦਰ ਟੋਹਲੂ, ਰਜਿੰਦਰ ਸਿੰਘ, ਗੁਹਬਚਨ ਲਾਲ, ਸੁਰਿੰਦਰ ਬਰਿੰਗਲੀ, ਅਸ਼ਵਨੀ ਕੁਮਾਰ, ਪਰਦੀਪ ਕੁਮਾਰ, ਦਿਨੇਸ਼ ਕੁਮਾਰ, ਬੀਰ ਸਿੰਘ, ਇੰਦਰਜੀਤ, ਵਰਿੰਦਰ ਕੁਮਾਰ, ਸੁਮਿਤ ਕੁਮਾਰ, ਜਸਵੰਤ ਸਿੰਘ, ਜਗਵੀਰ ਸਿੰਘ, ਦੀਪਕ, ਸੁਨੀਲ ਮੋਰੀਆ, ਵਿਜੇ ਕੁਮਾਰੀ, ਸੀਮਾ ਬਾਲੇ, ਰਜਨੀ, ਰਜਨੀ, ਓਵਰਾਏ, ਹਰਕਮਲ ਸਿੰਘ, ਕਵਿਤਾ ਸ਼ਰਮਾ, ਸੁਜਾਤਾ, ਅਨੁਪਮ, ਉਰਵਸ਼ੀ, ਸੁਰੇਸ਼ਟਾ, ਸੁਰਿੰਦਰ ਕੁਮਾਰ, ਚੇਤਨ ਸ਼ਰਮਾ, ਸਾਲੂ ਦਿਵੇਦੀ, ਊਮਾ ਦੇਵੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸਮਾਗਮ 'ਚ ਸੰਤ ਰਣਜੀਤ ਸਿੰਘ ਢੱਡਰੀਆਂ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਜੰਗਲਾਤ ਵਿਭਾਗ ਨੇ ਤੇਂਦੂਆ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।