22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮੁਕੇਰੀਆਂ ਤੋਂ ਤਲਵਾੜਾ ਨੂੰ ਚੱਲ ਰਹੀਆਂ ਮਿੰਨੀ ਬੱਸਾਂ ਲਗਾ ਰਹੀਆਂ ਸਰਕਾਰ ਨੂੰ ਲੱਖਾਂ ਦਾ ਚੂਨਾ

ਮੁਕੇਰੀਆਂ, 22 ਅਕਤੂਬਰ (ਰਾਮਗੜ੍ਹੀਆ)-ਮੁਕੇਰੀਆਂ ਬੱਸ ਅੱਡਾ ਤੇ ਸਬਜ਼ੀ ਮੰਡੀ ਮੁਕੇਰੀਆਂ ਨਜ਼ਦੀਕ ਬਣੇ ਆਰਜ਼ੀ ਬੱਸ ਅੱਡੇ ਤੋਂ ਰੋਜ਼ਾਨਾ ਦਰਜਨਾਂ ਮਿੰਨੀ ਬੱਸਾਂ ਜੋ ਹਾਜੀਪੁਰ ਤੋਂ ਹੁੰਦੀਆਂ ਹੋਈਆਂ ਤਲਵਾੜਾ ਤੱਕ ਕਰੀਬ 30 ਕਿੱਲੋਮੀਟਰ ਦਾ ਸਫ਼ਰ ਰੋਜ਼ਾਨਾ ਤੈਅ ਕਰ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਚੱਲ ਰਹੀਆਂ ਨਾਜਾਇਜ਼ ਮਿੰਨੀ ਬੱਸਾਂ ਦੀ ਨਾ ਤਾਂ ਟਰਾਂਸਪੋਰਟ ਵਿਭਾਗ ਵਲੋਂ ਕਦੇ ਚੈਕਿੰਗ ਕੀਤੀ ਗਈ ਹੈ ਅਤੇ ਨਾ ਹੀ ਇਨ੍ਹਾਂ ਦੇ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਕੋਈ ਉਪਰਾਲਾ ਕੀਤਾ। ਜਾਣਕਾਰੀ ਅਨੁਸਾਰ ਇਹ ਮਿੰਨੀ ਬੱਸਾਂ ਜਿਨ੍ਹਾਂ ਵਿਚ ਕੁੱਝ ਤਾਂ ਆਪਣੀ 15 ਸਾਲ ਦੀ ਮਿਆਦ ਦੀ ਪੁਗਾ ਚੁੱਕੀਆਂ ਹੋਣਗੀਆਂ ਬਿਨਾਂ ਖ਼ੌਫ਼ ਦੇ ਖਚਾਖਚ ਸਵਾਰੀਆਂ ਨਾਲ ਭਰੀਆਂ ਸੜਕਾਂ ’ਤੇ ਰੋਜ਼ਾਨਾ ਦੌੜ ਰਹੀਆਂ ਹਨ।

ਅਜੀਤ ਡੈਸਕ 23-10-2026
ਮੁਕੇਰੀਆਂ, 22 ਅਕਤੂਬਰ (ਰਾਮਗੜ੍ਹੀਆ)-ਮੁਕੇਰੀਆਂ ਬੱਸ ਅੱਡਾ ਤੇ ਸਬਜ਼ੀ ਮੰਡੀ ਮੁਕੇਰੀਆਂ ਨਜ਼ਦੀਕ ਬਣੇ ਆਰਜ਼ੀ ਬੱਸ ਅੱਡੇ ਤੋਂ ਰੋਜ਼ਾਨਾ ਦਰਜਨਾਂ ਮਿੰਨੀ ਬੱਸਾਂ ਜੋ ਹਾਜੀਪੁਰ ਤੋਂ ਹੁੰਦੀਆਂ ਹੋਈਆਂ ਤਲਵਾੜਾ ਤੱਕ ਕਰੀਬ 30 ਕਿੱਲੋਮੀਟਰ ਦਾ ਸਫ਼ਰ ਰੋਜ਼ਾਨਾ ਤੈਅ ਕਰ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਚੱਲ ਰਹੀਆਂ ਨਾਜਾਇਜ਼ ਮਿੰਨੀ ਬੱਸਾਂ ਦੀ ਨਾ ਤਾਂ ਟਰਾਂਸਪੋਰਟ ਵਿਭਾਗ ਵਲੋਂ ਕਦੇ ਚੈਕਿੰਗ ਕੀਤੀ ਗਈ ਹੈ ਅਤੇ ਨਾ ਹੀ ਇਨ੍ਹਾਂ ਦੇ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਕੋਈ ਉਪਰਾਲਾ ਕੀਤਾ। ਜਾਣਕਾਰੀ ਅਨੁਸਾਰ ਇਹ ਮਿੰਨੀ ਬੱਸਾਂ ਜਿਨ੍ਹਾਂ ਵਿਚ ਕੁੱਝ ਤਾਂ ਆਪਣੀ 15 ਸਾਲ ਦੀ ਮਿਆਦ ਦੀ ਪੁਗਾ ਚੁੱਕੀਆਂ ਹੋਣਗੀਆਂ ਬਿਨਾਂ ਖ਼ੌਫ਼ ਦੇ ਖਚਾਖਚ ਸਵਾਰੀਆਂ ਨਾਲ ਭਰੀਆਂ ਸੜਕਾਂ ’ਤੇ ਰੋਜ਼ਾਨਾ ਦੌੜ ਰਹੀਆਂ ਹਨ। ਸੂਤਰਾਂ ਅਨੁਸਾਰ ਕੁਝ ਬੱਸਾਂ ਨੂੰ ਵਿਭਾਗ ਵਲੋਂ ਚਲਾਉਣ ਦੀ ਇਜਾਜ਼ਤ ਜਦੋਂ ਮਿਲੀ ਸੀ ਤਾਂ ਇਨ੍ਹਾਂ ਦੇ ਰੂਟ ਪਿੰਡਾਂ ਵਿਚੋਂ ਹੋ ਕੇ ਤਲਵਾੜਾ ਜਾਂ ਹਾਜੀਪੁਰ ਤੱਕ ਚਲਾਏ ਗਏ ਸਨ ਪਰ ਇਹ ਬੱਸਾਂ ਪਿੰਡਾਂ ਵੱਲ ਮੂੰਹ ਨਹੀਂ ਕਰਦੀਆਂ ਸਗੋਂ ਜ਼ਿਆਦਾ ਗੇੜੇ ਲਗਾਉਣ ਦੇ ਚੱਕਰ ਵਿਚ ਧੜੱਲੇ ਨਾਲ ਮੁਕੇਰੀਆਂ ਅੱਡਿਆਂ ਤੋਂ ਸਵਾਰੀਆਂ ਲੱਦ ਕੇ ਸਿੱਧੀਆਂ ਹਾਜੀਪੁਰ ਤੇ ਤਲਵਾੜਾ ਨੂੰ ਚੱਲਦੀਆਂ ਹਨ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਨਾ ਤਾਂ ਪੁਲਿਸ ਪ੍ਰਸ਼ਾਸਨ ਤੇ ਨਾ ਹੀ ਟਰਾਂਸਪੋਰਟ ਵਿਭਾਗ ਹੁਸ਼ਿਆਰਪੁਰ ਵਲੋਂ ਇਨ੍ਹਾਂ ਬੱਸਾਂ ਦੇ ਰੂਟਾਂ ਅਤੇ ਕਾਗ਼ਜ਼ ਪੱਤਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਜਿਸ ਕਾਰਨ ਬੇਖ਼ੌਫ ਇਹ ਮਿੰਨੀ ਬੱਸਾਂ ਵਾਲੇ ਮੁਕੇਰੀਆਂ-ਤਲਵਾੜਾ ਜੀ. ਟੀ. ਰੋਡ ’ਤੇ ਤੇਜ਼ ਰਫ਼ਤਾਰ ਵਿਚ ਬੱਸਾਂ ਦੌੜਾਉਂਦੇ ਨਜ਼ਰ ਆਉਂਦੇ ਹਨ। ਇਨ੍ਹਾਂ ਬੱਸਾਂ ਦਾ ਸਟਾਫ਼ ਵੀ ਸਿਵਲ ਵਰਦੀ ਵਿਚ ਹੀ ਹੁੰਦਾ ਹੈ ਅਤੇ ਡਰਾਈਵਰ ਵਲੋਂ ਬੱਸ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋ ਆਮ ਹੀ ਕੀਤੀ ਜਾਂਦੀ ਸਵਾਰੀਆਂ ਵਲੋਂ ਵੇਖੀ ਜਾਂਦੀ ਹੈ। ਇਸ ਸਬੰਧੀ ਆਮ ਜਨਤਾ ਦਾ ਟਰਾਂਸਪੋਰਟ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਪ੍ਰਤੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦਸੂਹਾ ਤੋਂ ਵੀ ਹਾਜੀਪੁਰ, ਤਲਵਾੜਾ ਲਈ ਦਰਜ਼ਨ ਤੋਂ ਵੱਧ ਮਿੰਨੀ ਬੱਸਾਂ ਰੋਜ਼ਾਨਾ ਚੱਲ ਰਹੀਆਂ ਹਨ ਜਿਨ੍ਹਾਂ ਦੇ ਰੂਟ ਵੀ ਪਿੰਡਾਂ ਵਿਚੋਂ ਹੋ ਕੇ ਤਲਵਾੜਾ, ਹਾਜੀਪੁਰ ਲਈ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ, ਪਰ ਫਿਰ ਵੀ ਪਰਮਿਟ ਦੀ ਉਲੰਘਣਾ ਕਰਕੇ ਮਿੰਨੀ ਬੱਸਾਂ ਵਾਲੇ ਸਿੱਧੀਆਂ ਬੱਸਾਂ ਦਸੂਹਾ ਤੋਂ ਤਲਵਾੜਾ ਨੂੰ ਚਲਾ ਰਹੇ ਹਨ ਜਿਸ ਕਾਰਨ ਜਿਥੇ ਟੈਕਸ ਚੋਰੀ ਕਾਰਨ ਸਰਕਾਰ ਨੂੰ ਲੱਖਾਂ ਦਾ ਨੁਕਸਾਨ ਪਹੁੰਚਦਾ ਹੈ ਉਥੇ ਹੀ ਸਰਕਾਰੀ ਬੱਸਾਂ ਪੰਜਾਬ ਰੋਡਵੇਜ਼ ਆਦਿ ਦੇ ਟਾਈਮ ਵੀ ਇਹ ਮਿੰਨੀ ਬੱਸਾਂ ਵਾਲੇ ਖਾ ਜਾਂਦੇ ਹਨ, ਜਿਸ ਕਾਰਨ ਪੰਜਾਬ ਰੋਡਵੇਜ਼ ਨੂੰ ਵੀ ਇਨ੍ਹਾਂ ਮਿੰਨੀ ਬੱਸਾਂ ਕਾਰਨ ਭਾਰੀ ਘਾਟਾ ਪੈ ਰਿਹਾ ਹੈ। ਕੀ ਟਰਾਂਸਪੋਰਟ ਵਿਭਾਗ ਹੁਸ਼ਿਆਰਪੁਰ ਇਨ੍ਹਾਂ ਚੱਲ ਰਹੀਆਂ ਮਿੰਨੀ ਬੱਸਾਂ ਵਾਲਿਆਂ ਖ਼ਿਲਾਫ਼ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਦੀ ਪਾਲਨਾ ਨਾ ਕਰਨ ਕਰਕੇ ਕੋਈ ਸਖ਼ਤ ਕਾਰਵਾਈ ਕਰੇਗਾ?
ਪਿਛਲੀ ਖ਼ਬਰ ਅਕਾਲੀ ਦਲ (ਬ) ਦੇ ਆਗੂਆਂ ਵਲੋਂ ਡਾ. ਦਲਜੀਤ ਸਿੰਘ ਚੀਮਾ ਨਾਲ ਮੁਲਾਕਾਤ ਅਗਲੀ ਖ਼ਬਰ ਪਹਿਲਾਂ ਤੋਂ ਬਣੇ ਕਮਿਊਨਿਟੀ ਸੈਂਟਰ ਦੇ ਨਾਲ ਨਵਾਂ ਸੈਂਟਰ ਬਣਾਉਣ ਦਾ ਐਲਾਨ ਗੈਰ-ਵਾਜਬ-ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।