22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਹਰਵਿੰਦਰ ਕੌਰ ਗਰੇਵਾਲ ਵਲੋਂ ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਲਈ 1 ਲੱਖ ਦਾ ਚੈੱਕ ਭੇਟ

ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੰਦਨ (ਇੰਗਲੈਂਡ) ਤੋਂ ਆਏ ਮੈਡਮ ਹਰਵਿੰਦਰ ਕੌਰ ਗਰੇਆਲ ਨੇ ਸੰਸਥਾ ਦੇ ਸਰਪ੍ਰਸਤ ਡਾ. ਜਮੀਲ ਬਾਲੀ ਦੇ ਮਾਧਿਅਮ ਨਾਲ ਸੁਸਾਇਟੀ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ।

ਅਜੀਤ ਡੈਸਕ 23-10-2026
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੰਦਨ (ਇੰਗਲੈਂਡ) ਤੋਂ ਆਏ ਮੈਡਮ ਹਰਵਿੰਦਰ ਕੌਰ ਗਰੇਆਲ ਨੇ ਸੰਸਥਾ ਦੇ ਸਰਪ੍ਰਸਤ ਡਾ. ਜਮੀਲ ਬਾਲੀ ਦੇ ਮਾਧਿਅਮ ਨਾਲ ਸੁਸਾਇਟੀ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਹ ਆਰਥਿਕ ਸਹਿਯੋਗ ਸੁਸਾਇਟੀ ਵਲੋਂ ਕੋਰਨੀਅਲ ਬਲਾਇੰਡਨੈਸ (ਕੋਰਨੀਆ ਸੰਬੰਧੀ ਅੰਨ੍ਹਾਪਣ) ਨੂੰ ਦੂਰ ਕਰਨ ਤੇ ਜ਼ਰੂਰਤਮੰਦ ਲੋਕਾਂ ਦੇ ਜੀਵਨ ਵਿਚ ਰੌਸ਼ਨੀ ਲਿਆਉਣ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਡਾ. ਜਮੀਲ ਬਾਲੀ ਦੀ ਮਿਹਨਤ, ਲਗਨ ਤੇ ਸੁਸਾਇਟੀ ਦੇ ਪ੍ਰਤੀ ਸਮਰਪਣ ਹਮੇਸ਼ਾ ਤੋਂ ਹੀ ਸੰਸਥਾ ਦੇ ਲਈ ਵਰਦਾਨ ਸਾਬਿਤ ਹੋਇਆ ਹੈ। ਇਸ ਮੌਕੇ ਮੈਡਮ ਹਰਵਿੰਦਰ ਕੌਰ ਗਰੇਆਲ ਨੇ ਕਿਹਾ ਕਿ ‘ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਮਾਨਵਤਾ ਦੀ ਸੇਵਾ ਦੇ ਲਈ ਕੀਤੇ ਜਾ ਰਹੇ ਕਾਰਜ ਬਹੁਤ ਸ਼ਲਾਘਾਯੋਗ ਹਨ ਅਤੇ ਕਿਸੀ ਜ਼ਰੂਰਤਮੰਦ ਵਿਅਕਤੀ ਦੇ ਜੀਵਨ ‘ਚ ਰੌਸ਼ਨੀ ਲਿਆਉਣਾ ਬਹੁਤ ਵੱਡਾ ਪੁੰਨ ਦਾ ਕਾਰਜ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੇ. ਬੀ. ਬਹਿਲ ਨੇ ਮੈਡਮ ਹਰਵਿੰਦਰ ਕੌਰ ਗਰੇਆਲ ਤੇ ਡਾ.ਜਮੀਲ ਬਾਲੀ ਦਾ ਧੰਨਵਾਦ ਕੀਤਾ। ਇਸ ਮੌਕੇ ਅਵਿਨਾਸ਼ ਸੂਦ, ਪ੍ਰੋ. ਸੀ. ਵੀ. ਅਰੋੜਾ, ਸੁਰਿੰਦਰ ਪਾਲ ਦੀਵਾਨ, ਮਦਨ ਲਾਲ ਮਹਾਜਨ, ਦਵਿੰਦਰ ਅਰੋੜਾ, ਕ੍ਰਿਸ਼ਨ ਕਿਸ਼ੋਰ, ਰਮਿੰਦਰ ਸਿੰਘ, ਦੀਪਕ ਮਹਿੰਦੀਰੱਤਾ, ਰਾਜਿੰਦਰ ਮੋਦਗਿਲ, ਜਗਦੀਸ਼ ਅਗਰਵਾਲ, ਇਸ਼ਾਨ ਜੈਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਕਰੀਅਰ ਕਾਊਂਸਲਿੰਗ ਵਰਕਸ਼ਾਪ ਅਗਲੀ ਖ਼ਬਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ ‘ਟ੍ਰਿਬਿਊਨਲ ਮੈਂਬਰ’ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।