07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਗਰੀਨ ਦੀਵਾਲੀ ਮਨਾਉਣ ਨੂੰ ਦੇਵੋ ਪਹਿਲ-ਰੋਮੀ ਮਨਹੋਤਾ

ਅਜੀਤ ਡੈਸਕ 20-10-2025
ਪੱਸੀ ਕੰਢੀ, 19 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਮਨਹੋਤਾ ਬਲੱਡ ਸੇਵਾ ਸੁਸਾਇਟੀ ਦੇ ਸੇਵਾਦਾਰ ਰੋਮੀ ਮਨਹੋਤਾ ਵਲੋਂ ਪ੍ਰਦੂਸ਼ਣ ਰਹਿਤ ਤੇ ਪਟਾਕਿਆਂ ਤੋਂ ਰਹਿਤ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਪਟਾਕਿਆਂ ਤੋਂ ਨਿਕਲਿਆ ਧੰੂਆਂ ਤੇ ਪ੍ਰਦੂਸ਼ਣ ਨਾਲ ਕਈ ਬਿਮਾਰੀਆਂ ਜਿਵੇਂ ਸਾਹ, ਦਮਾ, ਦਿਲ, ਅੱਖਾਂ, ਚਮੜੀ, ਕੈਂਸਰ ਤੇ ਤਪਦਿਕ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ, ਖ਼ਾਸ ਕਰਕੇ ਬੱਚੇ, ਬਜ਼ੁਰਗ ਤੇ ਗਰਭਵਤੀ ਅÏਰਤਾਂ ਇਸ ਦੀ ਲਪੇਟ 'ਚ ਜਲਦੀ ਆ ਜਾਂਦੇ ਹਨ | ਉਨ੍ਹਾਂ ਬਜ਼ੁਰਗਾਂ, ਗਰਭਵਤੀ ਅÏਰਤਾਂ, ਸਾਹ ਤੇ ਦਮੇ ਦੇ ਮਰੀਜ਼ਾਂ ਤੇ ਦਿਲ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਵਾਲੇ ਦਿਨ ਘਰਾਂ ਤੋਂ ਬਾਹਰ ਨਾ ਨਿਕਲਣ | ਧੂੰਆਂ ਤੇ ਪਟਾਕਿਆਂ ਦੀ ਰਹਿੰਦ-ਖੰੂਹਦ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਬੱਚੇ ਪਟਾਕੇ ਚਲਾਉਂਦੇ ਹਨ ਤਾਂ ਵੱਡਿਆਂ ਦੀ ਨਿਗਰਾਨੀ 'ਚ ਚਲਾਉਣ |
ਪਿਛਲੀ ਖ਼ਬਰ ਭਲਿਆਲਾ ਵਾਸੀਆਂ ਨੇ ਤੋਤੇ ਫੜਦੇ ਦੋ ਵਿਅਕਤੀ ਕੀਤੇ ਕਾਬੂ ਅਗਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੋਟਾ ਕਰਨਾ ਮਨਜ਼ੂਰ ਨਹੀਂ-ਅਮਨ ਗਿੱਲ ਝਿੰਗੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।