07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਭਲਿਆਲਾ ਵਾਸੀਆਂ ਨੇ ਤੋਤੇ ਫੜਦੇ ਦੋ ਵਿਅਕਤੀ ਕੀਤੇ ਕਾਬੂ

ਅਜੀਤ ਡੈਸਕ 20-10-2025
ਹਰਿਆਣਾ, 19 ਅਕਤੂਬਰ (ਹਰਮੇਲ ਸਿੰਘ ਖੱਖ)-ਪਿੰਡ ਭਲਿਆਲਾ ਵਾਸੀਆਂ ਵਲੋਂ ਤੋਤਿਆਂ (ਪੰਛੀਆਂ) ਨੂੰ ਜਾਲ ਰਾਹੀਂ ਫੜਦੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਸਰਪੰਚ ਰਾਜ ਕੁਮਾਰੀ ਭਲਿਆਲਾ ਨੇ ਦੱਸਿਆ ਕਿ ਹਰਦੇਵ ਸਿੰਘ, ਯੋਧਾ ਮੱਲ, ਹਰਮਨ ਧਾਮੀ ਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਇਹ ਵਿਅਕਤੀ ਜਾਲ ਵਿਛਾ ਕੇ ਤੋਤਿਆਂ ਨੂੰ ਫੜਦੇ ਸਨ ਤੇ ਉਨ੍ਹਾਂ ਨੂੰ ਮਾਰ ਕੇ ਖਾਂਦੇ ਸਨ, ਜਿਨ੍ਹਾਂ ਨੂੰ ਉਹ ਫੜਨ ਲਈ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਭਾਲ ਕਰ ਰਹੇ ਸਨ | ਇਸ ਮੌਕੇ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਖੇਤਾਂ 'ਚ ਮੂੰਗਫਲੀ ਦੀ ਖੇਤੀ ਕੀਤੀ ਹੋਈ ਪੰਛੀ ਤੋਤੇ ਉਸ ਦੀ ਮੂੰਗਫਲੀ ਦੀ ਖੇਤੀ 'ਚ ਆਪਣਾ ਢਿੱਡ ਭਰਦੇ ਸਨ | ਅੱਜ ਸਵੇਰੇ ਤਕਰੀਬਨ 6 ਕੁ ਵਜੇ ਦੇ ਕਰੀਬ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖੇਤਾਂ 'ਚ ਦੋ ਵਿਅਕਤੀ ਤੋਤਿਆਂ ਨੂੰ ਜਾਲ ਵਿਛਾ ਕੇ ਫੜ ਰਹੇ ਹਨ | ਉਨ੍ਹਾਂ ਪਿੰਡ ਵਾਸੀਆਂ ਦੀ ਮਦਦ ਨਾਲ ਇਨ੍ਹਾਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਤੋਤਿਆਂ ਨੂੰ ਫੜਨ ਵਾਲਾ ਜਾਲ ਤੇ ਪੰਛੀਆਂ ਨੂੰ ਮਾਰਨ ਵਾਲੇ ਔਜ਼ਾਰ ਉਨ੍ਹਾਂ ਕੋਲੋਂ ਬਰਾਮਦ ਕੀਤੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਲੋਂ ਤਿੰਨ ਤੋਤੇ ਪਿੰਜਰੇ ਵਿਚ ਪਾਏ ਹੋਏ ਸਨ, ਜਿਨ੍ਹਾਂ 'ਚੋਂ ਇਕ ਤੋਤਾ ਜ਼ਖ਼ਮੀ ਹੋਇਆ ਪਿਆ ਸੀ | ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਕੋਲੋਂ ਤੋਤਿਆਂ ਨੂੰ ਫੜਨ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਯੂ. ਪੀ. ਬਿਹਾਰ ਤੋਂ ਹਨ ਤੇ ਭੀਖੋਵਾਲ ਵਿਖੇ ਰਹਿੰਦੇ ਹਨ ਤੇ ਉਹ ਕਾਫ਼ੀ ਸਮੇਂ ਤੋਂ ਤੋਤਿਆਂ ਨੂੰ ਫੜ ਕੇ ਉਨ੍ਹਾਂ ਨੂੰ ਮਾਰਦੇ ਹਾਂ ਤੇ ਉਨ੍ਹਾਂ ਨੂੰ ਖਾਂਦੇ ਹਾਂ | ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਹਰਿਆਣਾ ਨੂੰ ਸੂਚਿਤ ਕੀਤਾ ਤੇ ਜੰਗਲਾਤ ਵਿਭਾਗ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ | ਮੌਕੇ 'ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਰਵੀ ਸ਼ੇਰ ਸਿੰਘ ਢੋਲਬਾਹਾ ਇੰਚਾਰਜ ਪਹੁੰਚੇ, ਜਿਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਜੰਗਲੀ ਜੀਵਨ ਸੁਰੱਖਿਆ ਐਕਟ 1972 ਅਧੀਨ ਧਰਾਵਾਂ ਲਗਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜੋੜਾ 'ਚ ਕੀਰਤਨ ਦਰਬਾਰ ਅਗਲੀ ਖ਼ਬਰ ਗਰੀਨ ਦੀਵਾਲੀ ਮਨਾਉਣ ਨੂੰ ਦੇਵੋ ਪਹਿਲ-ਰੋਮੀ ਮਨਹੋਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।