25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗੱਡੀ ਫਿਲੌਰ ਪੁਲਿਸ ਵਲੋਂ ਬਰਾਮਦ

ਅਜੀਤ ਡੈਸਕ 24-10-2025
ਕੋਟਫ਼ਤੂਹੀ 23 ਅਕਤੂਬਰ (ਅਟਵਾਲ)-ਫਿਲੌਰ ਦੇ ਪੁਲਿਸ ਹੱਦਬੰਦੀ 'ਚ ਵਾਰਦਾਤ 'ਚ ਵਰਤੀ ਇਕ ਬਿਨਾਂ ਨੰਬਰੀ ਥਾਰ ਗੱਡੀ ਫਿਲੌਰ ਪੁਲਿਸ ਵਲੋਂ ਅੱਡਾ ਚਿੰਤਪੁਰਨੀ ਤੋਂ ਕਾਬੂ ਕੀਤੇ ਜਾਣ ਦਾ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੋਟਫ਼ਤੂਹੀ-ਮਾਹਿਲਪੁਰ ਮੁੱਖ ਮਾਰਗ 'ਤੇ ਸਥਿਤ ਕੋਟਫ਼ਤੂਹੀ ਤੋਂ ਕਰੀਬ ਤਿੰਨ ਕਿੱਲੋਮੀਟਰ ਦੂਰ ਅੱਡਾ ਚਿੰਤਪੁਰਨੀ ਵਿਖੇ ਇਕ ਬਿਨਾਂ ਨੰਬਰੀ ਲਾਵਾਰਸ ਥਾਰ ਗੱਡੀ ਕਾਲੇ ਰੰਗ ਦੀ ਫਿਲੌਰ ਪੁਲਿਸ ਨੂੰ ਖੜ੍ਹੀ ਬਰਾਮਦ ਕਰਕੇ ਪੁਲਿਸ ਅਫ਼ਸਰ ਨੇ ਜਦੋਂ ਸਾਥੀ ਕਰਮਚਾਰੀਆਂ ਨਾਲ ਇਸ ਦੀ ਤਲਾਸ਼ੀ ਲਈ ਤਾਂ ਇਸ ਦੀਆਂ ਨੰਬਰ ਪਲੇਟਾਂ ਗੱਡੀ ਦੇ ਅੰਦਰੋਂ ਮਿਲੀਆਂ | ਇਸ ਮੌਕੇ ਏ.ਐੱਸ.ਆਈ ਰਜਿੰਦਰ ਸਿੰਘ ਤੇ ਪੁਲਿਸ ਮੌਕੇ ਦੇ ਅਫ਼ਸਰ ਫਿਲੌਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਕਤ ਗੱਡੀ ਦੀ ਵਰਤੋਂ ਫਿਲੌਰ ਵਿਖੇ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਗਈ ਸੀ, ਜਿਸ ਨੂੰ ਬਾਅਦ ਵਿਚ ਅੱਡਾ ਚਿੰਤਪੁਰਨੀ ਮੰਦਰ ਕੋਲੋਂ ਪੁਲਿਸ ਨੂੰ ਲਾਵਾਰਸ ਮਿਲੀ | ਖ਼ਾਸ ਇਤਲਾਹ ਤੇ ਇਸ ਗੱਡੀ ਦਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਕੋਟਫ਼ਤੂਹੀ ਦੇ ਨਜ਼ਦੀਕ ਪੈਂਦੇ ਅੱਡਾ ਚਿੰਤਪੁਰਨੀ ਕੋਲ ਖੜ੍ਹੀ ਹੋਣ ਦੀ ਸੂਚਨਾ ਮਿਲਦੇ ਸਾਰ ਹੀ ਇਸ ਨੂੰ ਸਥਾਨਕ ਪੁਲਿਸ ਦੀ ਮਦਦ ਨਾਲ ਕਾਬੂ ਕਰ ਕੇ ਫਿਲੌਰ ਥਾਣੇ ਲਿਜਾਇਆ ਗਿਆ | ਇਸ ਮੌਕੇ ਐੱਸ.ਐਚ.ਓ. ਥਾਣਾ ਫਿਲੌਰ ਪੁਲਿਸ ਮੁਲਾਜ਼ਮਾਂ ਥਾਣਾ ਫਿਲੌਰ ਅਤੇ ਪੁਲਿਸ ਚੌਕੀ ਕੋਟਫ਼ਤੂਹੀ ਦੇ ਇੰਚਾਰਜ ਸੁਖਵਿੰਦਰ ਸਿੰਘ, ਏ. ਅੱੈਸ. ਆਈ ਰਜਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਾ ਕਰਦਾ ਨੌਜਵਾਨ ਕਾਬੂ ਅਗਲੀ ਖ਼ਬਰ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਵਲੋਂ ਵਿਸ਼ਾਲ ਝੰਡਾ ਮਾਰਚ 26 ਨੂੰ- ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।