27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਦੁਆਬਾ ਸਾਹਿਤ ਸਭਾ ਵਲੋਂ ਸੰਤੋਖ ਸਿੰਘ ਵੀਰ ਦੀ ਪੁਸਤਕ 'ਗੁਰਸਿੱਖੀ ਪ੍ਰਸ਼ਨੋਤਰੀ' ਰਲੀਜ਼

ਅਜੀਤ ਡੈਸਕ 24-10-2025
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਗਾਂਧੀ ਪਾਰਕ ਸਥਿਤ ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਦਫ਼ਤਰ ਵਿਖੇ ਸਵ. ਮੇਜਰ ਸਿੰਘ ਮੌਜੀ ਲਾਇਬਰੇਰੀ ਵਿਖੇ ਸਭਾ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਪਿ੍ੰਸੀਪਲ ਡਾ. ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਵੀਰ ਜੀ ਵਲੋਂ ਰਚਿਤ ਪੁਸਤਕ 'ਗੁਰਸਿੱਖੀ ਪ੍ਰਸ਼ਨੋਤਰੀ' ਲੋਕ ਅਰਪਣ ਕੀਤੀ ਗਈ | ਪੁਸਤਕ ਰਲੀਜ਼ ਕਰਨ ਮੌਕੇ ਪੰਜਾਬੀ ਸਾਹਿਤ ਦੇ ਉੱਘੇ ਆਲੋਚਕ ਪ੍ਰੋ. ਜੇ.ਬੀ. ਸੇਖੋਂ ਨੇ ਸੰਤੋਖ ਸਿੰਘ ਵੀਰ ਜੀ ਵਲੋਂ ਰਚਿਤ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਇਸ ਕਿਤਾਬ ਵਿਚ ਸੰਤੋਖ ਸਿੰਘ ਵੀਰ ਨੇ ਜਿਹੜੇ ਸ਼ੈਲੀ ਦੀ ਵਰਤੋਂ ਕੀਤੀ ਹੈ ਉਸਦੀ ਪਰੰਪਰਾ ਭਾਰਤੀ ਖਾਸ ਕਰਕੇ ਪੁਰਤਾਨ ਪੰਜਾਬੀ ਸਮੇਂ ਦੀ ਪਰੰਪਰਾ ਨੂੰ ਅੱਗੇ ਵਧਾਉਂਦੀ ਹੈ ਅਤੇ ਇਸ ਸਮੇਂ ਇਸ ਪਰੰਪਰਾ ਦੀ ਬਹੁਜ ਜ਼ਿਆਦਾ ਜ਼ਰੂਰਤ ਹੈ | ਕਿਤਾਬ 'ਤੇ ਬੋਲਦਿਆਂ ਮੁਲਾਜ਼ਮ ਆਗੂ ਮੁਕੇਸ਼ ਕੁਮਾਰ ਨੇ ਕਿਹਾ ਕਿ ਜਦੋਂ ਹਾਕਮਾਂ ਵਲੋਂ ਸਵਾਲ ਕਰਨ 'ਤੇ ਮੁਲਕ ਵਿਚ ਬਿਲਕੁਲ ਪਾਬੰਦੀ ਲਗਾਈ ਹੋਈ ਹੈ, ਅਜਿਹੇ ਸਮੇਂ ਉਨ੍ਹਾਂ ਕਿਤਾਬਾਂ ਦੀ ਜ਼ਰੂਰਤ ਹੈ ਜੋ ਸਵਾਲ ਕਰਦੀਆਂ ਹੋਣ ਤੇ ਨਾਲ ਹੀ ਉਨ੍ਹਾਂ ਦਾ ਜਵਾਬ ਲੱਭਣ ਵਿਚ ਸੰਵਾਦ ਰਚਾਉਂਦੀਆਂ ਹੋਣ | ਸਭਾ ਦੇ ਪ੍ਰਧਾਨ ਡਾ. ਬਿੱਕਰ ਸਿੰਘ ਨੇ ਸੰਤੋਖ ਸਿੰਘ ਵੀਰ ਦੁਆਰਾ ਸਿੱਖੀ ਵਿਚਾਰਧਾਰਾ ਨੂੰ ਸਮਰਪਿਤ ਕਿਤਾਬ ਨੂੰ ਦੁਆਬਾ ਸਾਹਿਬ ਸਭਾ ਰਾਹੀਂ ਪਾਠਕਾਂ ਦੀ ਝੋਲੀ ਪਾਉਣ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਪੱਕੇ ਤੌਰ 'ਤੇ ਵਿਦੇਸ਼ ਸਥਾਪਤ ਹੋਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ | ਸੰਤੋਖ ਸਿੰਘ ਵੀਰ ਨੇ ਸਭਾ ਵਲੋਂ ਦਿੱਤੇ ਮਾਣ ਸਤਿਕਾਰ ਲਈ ਸਭਾ ਦਾ ਧੰਨਵਾਦ ਕੀਤਾ | ਸਮਾਗਮ ਦੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਪਰਮਿੰਦਰ ਸਿੰਘ ਸੁਪਰਡੈਂਟ ਖਾਲਸਾ ਕਾਲਜ ਵਲੋਂ ਕੀਤੀ ਗਈ | ਕਵੀ ਦਰਬਾਰ ਵਿਚ ਕਵੀਆਂ ਤਾਰਾ ਸਿੰਘ ਚੇੜਾ, ਮੈਡਮ ਜਸਵੀਰ ਕੌਰ, ਹੰਸ ਰਾਜ, ਬਲਵੀਰ ਖਾਨਪੁਰੀ, ਤਰਨਜੀਤ ਗੋਗੋਂ, ਸੰਤੋਖ ਵੀਰ, ਵਿਜੇ ਭੱਟੀ, ਐਡਵੋਕੇਟ ਪ੍ਰਭਜੋਤ ਸਿੰਘ ਨਵਾਂਸ਼ਹਿਰ, ਜੇ.ਬੀ. ਸੇਖੋਂ, ਮੁਕੇਸ਼ ਕੁਮਾਰ, ਅਮਰਜੀਤ ਬੰਗੜ, ਮਨਦੀਪ ਕੁਮਾਰ, ਪਿ੍ੰਸੀਪਲ ਦਲਵਾਰਾ ਰਾਮ, ਗੁਰਦੀਪ ਸਿੰਘ ਮੁਕੱਦਮ, ਜਰਨੈਲ ਸਿੰਘ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ |
ਪਿਛਲੀ ਖ਼ਬਰ ਸੈਣੀ ਬਾਰ ਕਾਲਜ 'ਚ ਗ੍ਰੀਨ ਦੀਵਾਲੀ ਮਨਾਈ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਲਾਂਬੜਾ ਵਿਖੇ ਵਿਦਿਆਰਥੀਆਂ ਨੇ ਮਨਾਈ ਗ੍ਰੀਨ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।