27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੈਣੀ ਬਾਰ ਕਾਲਜ 'ਚ ਗ੍ਰੀਨ ਦੀਵਾਲੀ ਮਨਾਈ

ਅਜੀਤ ਡੈਸਕ 24-10-2025
ਬੁੱਲੋ੍ਹਵਾਲ, 23 ਅਕਤੂਬਰ (ਲੁਗਾਣਾ)-ਗੁਰਪ੍ਰੀਤ ਸਿੰਘ ਪ੍ਰਧਾਨ ਸੈਣੀ ਬਾਰ ਐਜੂਕੇਸ਼ਨਲ ਮੈਨੇਜਮੈਂਟ ਕਮੇਟੀ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸੈਣੀ ਬਾਰ ਕਾਲਜ ਬੁੱਲ੍ਹੋਵਾਲ (ਖਡਿਆਲਾ) ਵਿਖੇ ਕਾਲਜ ਦੀ ਰੈੱਡ ਰੀਬਨ ਇਕਾਈ ਦੀਆਂ ਗਤੀਵਿਧੀਆਂ ਅਧੀਨ ਕਾਲਜ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਗ੍ਰੀਨ ਦੀਵਾਲੀ ਮਨਾਈ ਗਈ | ਇਸ ਮੌਕੇ ਵਿਦਿਆਰਥੀਆਂ ਵਿਚਕਾਰ ਕਲਾਸ ਰੂਮ ਡੈਕੋਰੇਸ਼ਨ ਤੇ ਰੰਗੋਲੀ ਮੁਕਾਬਲੇ ਕਰਵਾਏ ਗਏ | ਕਾਲਜ ਵਿਦਿਆਰਥੀਆਂ ਵੱਲੋਂ ਵੱਖ-ਵੱਖ ਢੰਗਾਂ ਨਾਲ ਰੰਗੋਲੀ ਤਿਆਰ ਕੀਤੀ ਗਈ ਤੇ ਸਰੋਂ੍ਹ ਦੇ ਤੇਲ ਦੇ ਦੀਵੇ ਜਗਾ ਕੇ ਵੱਖੋ-ਵੱਖਰੇ ਤਰ੍ਹਾਂ ਸਜਾਵਟ ਕੀਤੀ ਗਈ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੇ ਵਾਤਾਵਰਨ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਮੁਖ ਰੱਖਦੇ ਹੋਏ ਫ਼ਜ਼ੂਲ ਖ਼ਰਚੀ ਰਹਿਤ ਤਿਉਹਾਰ ਮਨਾਉਣ ਲਈ ਅਤੇ ਵਾਤਾਵਰਨ ਬਚਾਉਣ ਲਈ ਹਰੇਕ ਤਿਉਹਾਰ ਮੌਕੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੇ ਆਲੇ ਦੁਆਲੇ ਘੱਟੋ-ਘੱਟ ਇੱਕ-ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਟਾਫ਼ ਅਤੇ ਕਾਲਜ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਗਰੀਨ ਤੇ ਪ੍ਰਦੂਸ਼ਣ ਮੁਕਤ ਦੀਵਾਲੀ ਦੀ ਮੁਹਿੰਮ ਨੂੰ ਜ਼ੋਰਦਾਰ ਝਟਕਾ-ਖੁੱਲ੍ਹੇਆਮ ਵਿਕੇ ਪਟਾਕੇ ਅਗਲੀ ਖ਼ਬਰ ਦੁਆਬਾ ਸਾਹਿਤ ਸਭਾ ਵਲੋਂ ਸੰਤੋਖ ਸਿੰਘ ਵੀਰ ਦੀ ਪੁਸਤਕ 'ਗੁਰਸਿੱਖੀ ਪ੍ਰਸ਼ਨੋਤਰੀ' ਰਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।