27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

'ਬਰਡ ਆਫ਼ ਪੈਰਾਡਾਈਜ਼' ਫੁੱਲ ਦੀ ਪੈਦਾਵਾਰ ਨਾਲ ਕਿਸਾਨਾਂ ਨੂੰ ਮਿਲ ਸਕਦੈ ਚੰਗਾ ਆਰਥਿਕ ਲਾਭ-ਪ੍ਰੋ: ਦਲਜੀਤ ਸਿੰਘ

ਅਜੀਤ ਡੈਸਕ 24-10-2025
ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਇਕ ਰਿਟਾਇਰਡ ਪ੍ਰੋਫੈਸਰ ਨੇ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਅਜਿਹੇ ਫੁੱਲ ਦੀ ਪੈਦਾਵਾਰ ਕੀਤੀ ਹੈ, ਜਿਸ ਦੀ ਕਾਸ਼ਤ ਨਾਲ ਛੋਟੇ ਕਿਸਾਨ ਕਰੋੜਪਤੀ ਬਣ ਸਕਦੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਬੋਟਨੀ ਵਿਭਾਗ ਤੋਂ ਰਿਟਾ: ਪ੍ਰੋਫੈਸਰ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਫੁੱਲ ਦਾ ਨਾਮ ਅੰਗਰੇਜ਼ੀ 'ਚ 'ਬਰਡ ਆਫ਼ ਪੈਰਾਡਾਈਜ਼' ਹੈ ਅਤੇ ਪੰਜਾਬੀ 'ਚ ਇਸ ਦਾ ਕੋਈ ਨਾਮ ਅਜੇ ਨਹੀਂ ਰੱਖਿਆ ਗਿਆ, ਪ੍ਰੰਤੂ ਪੰਜਾਬੀ 'ਚ ਅਨੁਵਾਦ ਕਰਕੇ ਇਸ ਫੁੱਲ ਨੂੰ 'ਸਵਰਗ ਦਾ ਫੁੱਲ' ਹੀ ਕਿਹਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਸ ਫੁੱਲ ਦੀ ਪੰਜਾਬ ਵਿਚ ਕਾਸ਼ਤ ਤਾਂ ਨਹੀਂ ਹੁੰਦੀ, ਪਰ ਇਸ ਦੀ ਡਿਮਾਂਡ ਦੇਸ਼ ਅਤੇ ਦੁਨੀਆਂ ਭਰ 'ਚ ਇੰਨੀ ਹੈ ਕਿ ਮੰਗ ਪੂਰੀ ਹੀ ਨਹੀਂ ਹੁੰਦੀ | ਉਨ੍ਹਾਂ ਦੱਸਿਆ ਕਿ ਇਸ ਫੁੱਲ ਦੀ ਮਾਰਕੀਟ 'ਚ ਚੰਗੀ ਕੀਮਤ ਹੋਣ ਕਰਕੇ ਇਹ ਫੁੱਲ ਛੋਟੇ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ ਅਤੇ ਛੋਟੇ ਕਿਸਾਨਾਂ ਨੂੰ ਕਰੋੜਪਤੀ ਬਣਾ ਸਕਦਾ ਹੈ | ਇਸ ਦੀ ਵਰਤੋਂ ਬਾਰੇ ਉਨ੍ਹਾਂ ਦੱਸਿਆ ਕਿ ਹਰ ਤਰ੍ਹਾਂ ਦੇ ਵੱਡੇ ਸਮਾਗਮਾਂ 'ਚ ਇਸ ਫੁੱਲ ਦੀ ਵਰਤੋਂ ਸਜਾਵਟ ਲਈ ਹੁੰਦੀ ਹੈ ਅਤੇ ਲੋਕ ਇਸ ਨੂੰ ਗੁਲਦਸਤਿਆਂ 'ਚ ਵੀ ਵਰਤਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਛੋਟੇ ਕਿਸਾਨ ਇਸ ਫੁੱਲ ਦੀ ਪੈਦਾਵਾਰ ਕਰਨ ਤਾਂ ਉਹ ਇਸ ਤੋਂ ਵਧੀਆ ਮੁਨਾਫ਼ਾ ਕਮਾ ਸਕਦੇ ਹਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਗੋਇਵਾਲ 'ਚ ਦੀਵਾਲੀ ਧੂਮ-ਧਾਮ ਨਾਲ ਮਨਾਈ ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ 'ਚ ਅੱਖਾਂ ਦੇ ਆਪ੍ਰੇਸ਼ਨ ਕਰਕੇ ਲੈਂਜ਼ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।