ਬੁੱਲੋ੍ਹਵਾਲ, 23 ਅਕਤੂਬਰ (ਲੁਗਾਣਾ)- ਸਟੂਡੈਂਟ ਆਰਗਨਾਈਜ਼ੇਸ਼ਨ ਆਫ਼ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਜਸ਼ਨ ਗੁਰਾਇਆ ਦੇ ਸਨਮਾਨ ਵਿਚ ਇੱਕ ਸਮਾਗਮ ਪਿੰਡ ਢੱਡਾ ਫਤਿਹ ਸਿੰਘ ਵਿਖੇ ਸੀਨੀਅਰ ਅਕਾਲੀ ਆਗੂ ਮੁਖ਼ਤਿਆਰ ਸਿੰਘ ਢੱਡੇ ਦੇ ਗ੍ਰਹਿ ਵਿਖੇ ਕਰਵਾਇਆ ਗਿਆ | ਪਿੰਡ ਪਹੁੰਚਣ ਤੇ ਜਸ਼ਨ ਗੁਰਾਇਆਂ ਨੂੰ ਹਲਕਾ ਸ਼ਾਮਚੁਰਾਸੀ ਦੇ ਹਲਕਾ ਪ੍ਰਧਾਨ ਪਿ੍ਤਪਾਲ ਸਿੰਘ ਢੱਡੇ ਤੇ ਨਗਰ ਨਿਵਾਸੀਆਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਸਨਮਾਨ ਕਰਨ ਵਾਲਿਆਂ ਵਿਚ ਹਰਕਰਨ ਧੂਤ, ਕਰਨ ਧੁੱਗਾ, ਯੁਵਰਾਜ ਸਿੰਘ ਧੁੱਗਾ, ਹਲਕਾ ਸ਼ਾਮਚੁਰਾਸੀ ਦੇ ਪ੍ਰਧਾਨ ਪਿ੍ਤਪਾਲ ਸਿੰਘ ਢੱਡੇੇ, ਸਿਮਰਨ ਸਿੰਘ ਬੀਰਮਪੁਰ, ਹਰਮਨ ਸਿੰਘ ਢੱਡੇ, ਗੁਰਨਾਮ ਸਿੰਘ, ਪਰਮਜੀਤ ਸਿੰਘ, ਨਾਨਕ ਸਿੰਘ, ਗੁਰਨਾਮ ਸਿੰਘ ਅਤੇ ਬੱਬੀ ਢੱਡੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਸਰਪੰਚ ਸੁਖਰਾਜ ਸਿੰਘ, ਅੰਮਿ੍ਤ ਹੁਸੈਨਪੁਰੀ, ਕੌਸ਼ਿਕ ਅਰੋੜਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |