27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਲਾਕ ਬੁੱਲ੍ਹੋਵਾਲ ਦੀਆਂ ਬਲਾਕ ਪੱਧਰੀ ਸਕੂਲ ਖੇਡਾਂ ਸਫਲਤਾ ਪੂਰਵਕ ਸਮਾਪਤ

ਅਜੀਤ ਡੈਸਕ 24-10-2025
ਬੁੱਲ੍ਹੋਵਾਲ, 23 ਅਕਤੂਬਰ (ਲੁਗਾਣਾ)-ਬਲਾਕ ਬੁੱਲ੍ਹੋਵਾਲ ਦੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸੈਂਟਰ ਨੰਦਾ ਚੌਰ ਵਿਖੇ ਸਫਲਤਾਪੂਰਨ ਸਮਾਪਤ ਹੋਈਆਂ | ਵਿਦਿਆਰਥੀਆਂ ਦੀਆਂ ਤਿੰਨ ਰੋਜ਼ਾ ਖੇਡਾਂ ਦੌਰਾਨ ਕਲੱਸਟਰ ਕਾਲੂਵਾਹਿਰ ਦੇ ਖਿਡਾਰੀਆਂ ਨੇ ਕਬੱਡੀ ਲੜਕੇ ਸਰਕਲ ਸਟਾਈਲ ਅਤੇ ਨੈਸ਼ਨਲ ਸਟਾਈਲ ਅਤੇ ਖੋ- ਖੋ ਲੜਕੀਆਂ ਦੇ ਹੋਏ ਫਾਈਨਲ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੱਲੇ-ਬੱਲੇ ਕਰਵਾਈ | ਖੇਡ ਸਮਾਗਮ ਦੇ ਮੁੱਖ ਮਹਿਮਾਨ ਬੀ.ਐਨ.ਓ ਸਰੂਪ ਲਾਲ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ | ਖੇਡਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਲਈ ਬੀ.ਐਨ.ਓ ਸਰੂਪ ਲਾਲ ਵਲੋਂ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਖੇਡਾਂ ਖੇਡਣ ਨਾਲ ਖਿਡਾਰੀਆਂ ਦਾ ਸਰੀਰ ਰੋਗ ਰਹਿਤ ਹੋ ਜਾਂਦਾ ਹੈ ਤੇ ਮਨ ਸੁਡੌਲ ਬਣ ਜਾਦਾ ਹੈ | ਇਸ ਦੌਰਾਨ ਖੇਡ ਮੁਕਾਬਲੇ ਸਰਕਲ ਸਟਾਈਲ ਤੇ ਨੈਸ਼ਨਲ ਸਟਾਈਲ ਕਬੱਡੀ ਲੜਕੇ, ਖੋ-ਖੋ ਮੁਕਾਬਲੇ, ਰਿਦਮਿਕ ਯੋਗਾ ਲੜਕੇ ਅਤੇ ਲੜਕੀਆਂ, ਰਿਦਮਿਕ ਜਿਮਨਾਸਟਿਕ, ਰਿਦਮਿਕ ਜਿਮਨਾਸਟਿਕ ਲੜਕੀਆਂ, ਆਰਟਿਸਟ ਯੋਗਾ ਲੜਕਿਆਂ, ਕੁਸ਼ਤੀ 25 ਕਿੱਲੋ ਅਤੇ 30 ਕਿੱਲੋ ਵਿਚ ਦੇ ਜੇਤੂ ਖਿਡਾਰੀਆਂ | ਇਸੇ ਤਰ੍ਹਾਂ ਖੋ-ਖੋ ਲੜਕੇ ਵਿਚ ਬੁੱਲ੍ਹੋਵਾਲ ਨੇ ਪਹਿਲਾਂ ਤੇ ਦੂਜਾ ਬਾਇੰਚ ਖ਼ੁਰਦ ਕਲੱਸਟਰ ਰਿਹਾ | ਕਬੱਡੀ ਲੜਕੀਆਂ ਵਿਚ ਪਹਿਲਾਂ ਨੰਦਾ ਚੌਰ ਤੇ ਦੂਜਾ ਕਾਲੂਵਾਹਿਰ ਸੈਂਟਰ ਅਤੇ ਰੱਸਾ ਕੱਸੀ ਖੇਡ ਮੁਕਾਬਲੇ ਵਿਚ ਬੁੱਲ੍ਹੋਵਾਲ ਨੇ ਪਹਿਲਾਂ ਤੇ ਦੂਜਾ ਨੰਦਾ ਚੌਰ ਕਲੱਸਟਰ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ | ਇਨਾਮ ਵੰਡਣ ਸਮੇਂ ਬੀ.ਐਨ.ਓ ਸਰੂਪ ਲਾਲ ਨਾਲ ਸੀ.ਐੱਚ.ਟੀ ਹਰਮੇਸ਼ ਲਾਲ, ਸੀ.ਐਚ.ਟੀ ਮੀਨਾਕਸ਼ੀ, ਸੀ.ਐੱਚ.ਟੀ ਗੁਰਦੀਪ ਸਿੰਘ, ਸੀ.ਐੱਚ.ਟੀ ਗੁਰਮੀਤ ਕੌਰ, ਸੀ.ਐੱਚ.ਟੀ ਗੁਰਵਿੰਦਰ ਸਿੰਘ, ਸਟੇਟ ਅਵਾਰਡੀ ਪਰਮਜੀਤ ਕੌਰ ਸੂਚ, ਨਵਜਿੰਦਰ ਮੋਹਨ ਸਿੰਘ, ਜਗਜੀਤ ਸਿੰਘ | ਸੁਰਿੰਦਰ ਜੌਹਲ, ਗੁਰਦੀਪ ਸਿੰਘ ਧੂਤ, ਸੁਰਿੰਦਰ ਧੂਤ, ਰਾਜਿੰਦਰ ਕੁਮਾਰ, ਸੁਨੀਤਾ ਰਾਣੀ, ਦਲਵੀਰ ਕੌਰ, ਅਸ਼ੋਕ ਕੁਮਾਰ ਬੀ.ਆਰ.ਸੀ, ਜਸਵਿੰਦਰ ਪਾਲ, ਪੁਸ਼ਪਾ ਰਾਣੀ, ਰਜਨੀਸ਼, ਅਜਮੇਰ ਸਿੰਘ, ਹਰਮਨਦੀਪ ਕੌਰ, ਸਵਰਨ ਸਿੰਘ, ਸੇਵਾ ਸਿੰਘ ਜਗਦੀਪ ਕੌਰ, ਜਸਜੀਤ ਕੌਰ, ਸੁਖਪਾਲ ਸਿੰਘ, ਮਨਿੰਦਰ ਸਿੰਘ, ਬਿਕਰਮ ਸਿੰਘ, ਸੁਖਜੀਤ ਕੌਰ ਆਦਿ ਵੱਖ ਵੱਖ ਸਕੂਲਾਂ ਦੇ ਅਧਿਆਪਕ ਸ਼ਾਮਿਲ ਸਨ |
ਪਿਛਲੀ ਖ਼ਬਰ ਵਿਸ਼ਵਕਰਮਾ ਕਮੇਟੀ ਮਾਹਿਲਪੁਰ ਵਲੋਂ ਵਿਸ਼ਵਕਰਮਾ ਉਤਸਵ ਮਨਾਇਆ ਅਗਲੀ ਖ਼ਬਰ ਬੀਬੀ ਸਤਵੰਤ ਕੌਰ ਪਬਲਿਕ ਸਕੂਲ ਮੁਸਾਹਿਬਪੁਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।