ਮਾਹਿਲਪੁਰ, 23 ਅਕਤੂਬਰ (ਰਜਿੰਦਰ ਸਿੰਘ)-ਵਿਸ਼ਵਕਰਮਾ ਕਮੇਟੀ ਮਾਹਿਲਪੁਰ ਵੱਲੋਂ ਕਮੇਟੀ ਪ੍ਰਧਾਨ ਠੇਕੇਦਾਰ ਜਗਜੀਤ ਸਿੰਘ ਘੁਮਿਆਲਾ ਦੀ ਅਗਵਾਈ 'ਚ ਤੇ ਜਸਵੰਤ ਸਿੰਘ ਸੀਹਰਾ ਤੇ ਸਤਨਾਮ ਸਿੰਘ ਸੂਰਜ ਦੀ ਦੇਖ ਰੇਖ 'ਚ ਵਿਸ਼ਵਕਰਮਾ ਉਤਸਵ ਮਾਹਿਲਪੁਰ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਸਜਾਏ ਗਏ ਦੀਵਾਨ ਮੌਕੇ ਕੀਰਤਨੀ ਜਥਾ ਭਾਈ ਰਾਮ ਸਿੰਘ ਹਜ਼ੂਰੀ ਰਾਗੀ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ, ਭਾਈ ਅਵਤਾਰ ਸਿੰਘ ਪੋਸੀ, ਭਾਈ ਮਨਜਿੰਦਰ ਸਿੰਘ ਰਾਏਪੁਰ, ਢਾਡੀ ਭਾਈ ਕਸ਼ਮੀਰ ਸਿੰਘ ਕਾਦਰ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੋਹਣ ਸਿੰਘ ਠੰਡਲ ਸਾਬਕਾ ਮੰਤਰੀ, ਪ੍ਰੋ.ਅਪਿੰਦਰ ਸਿੰਘ ਮਾਹਿਲਪੁਰੀ, ਸੰਤ ਦਰਸ਼ਨ ਸਿੰਘ, ੍ਰਿਪ੍ਰੰ. ਹਰਜਿੰਦਰ ਸਿੰਘ ਗਿੱਲ, ਅਸ਼ੋਕ ਕੁਮਾਰ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਸ਼ਸ਼ੀ ਬੰਗ਼ੜ ਮੀਤ ਪ੍ਰਧਾਨ, ਕੌਂਸਲਰ ਕੁਲਦੀਪ ਕੌਰ, ਪਰਮਜੀਤ ਸਿੰਘ ਕਲਿਆਣ, ਦਲਜੀਤ ਸਿੰਘ ਸਹੋਤਾ, ਜਗਦੀਸ਼ ਸਿੰਘ ਭੋਗਲ ਹੁਸ਼ਿਆਰਪੁਰ, ਰਾਮ ਸਰੂਪ ਤਨੇਤਾ, ਬਲਜੀਤ ਸਿੰਘ ਬੈਂਸ, ਇੰਜ. ਜਗਜੀਤ ਸਿੰਘ, ਗੁਰਦੀਪ ਸਿੰਘ ਸੰਘਾ, ਕਿਸ਼ਨ ਸਿੰਘ, ਗਿਆਨ ਸਿੰਘ, ਠੇਕੇਦਾਰ ਜੋਗਾ ਸਿੰਘ, ਕਸ਼ਮੀਰ ਸਿੰਘ ਮਹਿਮਦੋਵਾਲ, ਜਤਿੰਦਰ ਸਿੰਘ ਅਜੀਮਲ, ਹਰਪ੍ਰੀਤ ਸਿੰਘ ਬੈਂਸ, ਗੁਰਪ੍ਰੀਤ ਸਿੰਘ ਬੈਂਸ, ਲੈਕ.ਬਲਦੇਵ ਸਿੰਘ, ਠੇਕੇਦਾਰ ਕੁਲਦੀਪ ਸਿੰਘ, ਰਾਜ ਕੁਮਾਰ ਰਾਜੂ, ਰਜਿੰਦਰ ਬਿੱਟੂ ਚੰਦੇਲੀ, ਪ੍ਰੋ. ਸਰਵਣ ਸਿੰਘ,ਅਮਰੀਕ ਸਿੰਘ ਜੈਤਪੁਰ, ਡਾ. ਸੰਤੋਖ ਸਿੰਘ, ਰੁਪਿੰਦਰ ਜੋਤ ਸਿੰਘ ਬੱਬੂ, ਪਿ੍ੰ. ਸੁਰਿੰਦਰ ਪਾਲ ਸਿੰਘ ਪਰਦੇਸੀ, ਠੇਕੇਦਾਰ ਅਮਰਜੀਤ ਸਿੰਘ, ਠੇਕੇਦਾਰ ਸਰੂਪ ਸਿੰਘ, ਤਰਲੋਚਨ ਸਿੰਘ ਭੋਗਲ, ਸੋਹਣ ਸਿੰਘ ਦਾਦੂਵਾਲ, ਮਾ.ਬਲਵੀਰ ਸਿੰਘ ਕਹਾਰਪੁਰ, ਨੰਬਰਦਾਰ ਹਰਜਿੰਦਰ ਸਿੰਘ, ਜਗਦੀਪ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ |