ਦਸੂਹਾ, 23 ਅਕਤੂਬਰ (ਭੁੱਲਰ)- ਅੱਜ ਦਸੂਹਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਬਾਬਾ ਵਿਸ਼ਵਕਰਮਾ ਜੀ ਦੇ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਪੂਰੇ ਸੰਸਾਰ ਭਰ ਵਿੱਚ ਬਾਬਾ ਵਿਸ਼ਵਕਰਮਾ ਜੀ ਦਾ ਦਿਵਸ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਮਿਹਨਤਕਸ਼ ਲੋਕ ਬਾਬਾ ਵਿਸ਼ਵਕਰਮਾ ਜੀ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਤੇ ਤਰੱਕੀਆਂ ਦੀਆਂ ਮੰਜ਼ਿਲਾਂ ਛੂੰਹਦੇ ਹਨ | ਉਨ੍ਹਾਂ ਇਸ ਮੌਕੇ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਪ੍ਰਬੰਧਕਾਂ ਨੇ ਬਾਬਾ ਵਿਸ਼ਵਕਰਮਾ ਜੀ ਦੇ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਸਮੇ ਡੀ.ਐਸ.ਪੀ. ਬਲਵਿੰਦਰ ਸਿੰਘ ਜੌੜਾ, ਸੰਤੋਖ ਤੋਖੀ, ਨਗਰ ਕੌਂਸਲ ਦਸੂਹਾ ਦੇ ਮੀਤ ਪ੍ਰਧਾਨ ਅਮਰਪ੍ਰੀਤ ਸਿੰਘ ਖਾਲਸਾ, ਚੇਅਰਮੈਨ ਮਾਰਕੀਟ ਕਮੇਟੀ ਦਸੂਹਾ ਕੇ.ਪੀ. ਸੰਧੂ ਚੇਅਰਮੈਨ, ਮੁਕੇਸ਼ ਰੰਜਨ, ਕਮੇਟੀ ਪ੍ਰਧਾਨ ਬੱਬੀ, ਮੈਂਬਰ ਪੰਕਜ, ਸੁਮਿਤ, ਹਰਦੀਪ ਸਿੰਘ, ਨਰੇਸ਼, ਲੱਕੀ, ਡਾ. ਬਾਵਾ, ਜਸਵੰਤ ਸਿੰਘ, ਵਿਨੋਦ ਅਗਰਵਾਲ, ਸੰਜੀਵ ਚੰਦ, ਬਾਗ ਸਿੰਘ, ਭੁੱਲਾਂ ਰਾਣਾ, ਮਾਸਟਰ ਜਸਵੰਤ ਸਿੰਘ, ਦੀਪਕ, ਸ਼ਿਸ਼ੂ, ਦੀਪਕ ਸਲਗੋਤਰਾ, ਅਸਵਨੀ, ਸ਼ਿਵਮ ਵਰਮਾ, ਮੋਨੂੰ ਚਾਂਦ, ਨੀਰਜ ਬਹਿਲ, ਅਮਿਤ ਸ਼ਿੰਗਾਰੀ, ਮੁਕੇਸ਼, ਰਿੰਕੂ, ਰੋਮੀ, ਪਿ੍ੰਸ, ਵਿਕਰਮ ਐਡਵੋਕੇਟ, ਸਾਬੀ, ਚੈਨ ਸਿੰਘ ਚੱਕਰਵਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |