ਦਸੂਹਾ, 6 ਨਵੰਬਰ (ਕੌਸ਼ਲ)- ਗੁਰੂ ਨਾਨਕ ਪੁਰਬ ਨੂੰ ਸਮਰਪਿਤ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਕੁਇਜ਼ ਮੁਕਾਬਲਿਆਂ ਵਿਚ 121ਵੀਂ ਦੀ ਵਿਦਿਆਰਥਣ ਤਨਵੀਰ ਕੌਰ ਕੱਲੋਵਾਲ ਪਹਿਲੇ ਨੰਬਰ 'ਤੇ ਰਹੀ | ਦੂਸਰਾ ਨੰਬਰ 'ਤੇ ਰਿੰਕਲ ਕੁਮਾਰ ਅਤੇ ਤੀਸਰੇ ਨੰਬਰ 'ਤੇ ਰਿਤਿਕਾ ਰਹੀ, ਸੁੰਦਰ ਲਿਖਾਈ ਮੁਕਾਬਲਿਆਂ ਵਿਚ ਦੀਦਾਰ ਸਿੰਘ ਪਹਿਲੇ ਨੰਬਰ 'ਤੇ, ਦੂਸਰੇ ਨੰਬਰ 'ਤੇ ਸਿਮਰਨਜੀਤ ਕੌਰ ਅਤੇ ਤੀਸਰੇ ਨੰਬਰ 'ਤੇ ਤਨਵੀਰ ਕੌਰ ਰਹੀ | ਪੇਂਟਿੰਗ ਮੁਕਾਬਲਿਆਂ ਵਿਚ ਲਵਜੋਤ ਸਿੰਘ ਪਹਿਲੇ ਨੰਬਰ 'ਤੇ, ਦੂਸਰੇ ਨੰਬਰ 'ਤੇ ਕਲਸ਼ਦੀਪ ਸਿੰਘ ਅਤੇ ਤੀਸਰੇ ਨੰਬਰ 'ਤੇ ਲਖਵੀਰ ਸਿੰਘ ਰਿਹਾ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਰਾਜੇਸ਼ ਗੁਪਤਾ ਨੇ ਕਿਹਾ ਕਿ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਲੰਗਰ 20 ਰੁਪਏ ਲਾ ਕੇ ਚਲਾਇਆ ਸੀ, ਉਹ ਅੱਜ ਵੀ ਨਿਰੰਤਰ ਚੱਲ ਰਿਹਾ ਹੈ | ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਤ ਵੀ ਕੀਤਾ | ਇਸ ਮੌਕੇ ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਨੂੰ ਅਤੇ ਸਮੂਹ ਸਟਾਫ਼ ਨੂੰ ਗੁਰੂ ਨਾਨਕ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ | ਇਸ ਮੌਕੇ ਮਾਸਟਰ ਧਰਮਿੰਦਰ ਸਿੰਘ ਜਲੋਟਾ, ਸਤਜੀਤ ਸਿੰਘ, ਕੁਲਦੀਪ ਕੁਮਾਰ, ਗੁਰਜਿੰਦਰ ਪਾਲ ਸਿੰਘ, ਸੁਮਿਤ ਚੋਪੜਾ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਮੈਡਮ ਹਰਪ੍ਰੀਤ ਕੌਰ ਸਮੂਹ ਸਟਾਫ਼ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |