14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਵਲੋਂ ਕੀਰਤਨ ਦਰਬਾਰ 25 ਨੂੰ <br/>

ਅਜੀਤ ਡੈਸਕ 23-11-2025
ਟਾਂਡਾ ਉੜਮੁੜ, 22 ਨਵੰਬਰ (ਦੀਪਕ ਬਹਿਲ)- ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਉੜਮੁੜ ਟਾਂਡਾ ਵਲੋਂ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਮਨਾਉਣ ਲਈ ਮੀਟਿੰਗ ਹੋਈ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਸਿੰਘ ਰਵੀ, ਜਨਰਲ ਸਕੱਤਰ ਕਿਰਪਾਲ ਸਿੰਘ ਪੰਡੋਰੀ ਨੇ ਦੱਸਿਆ ਸੁਸਾਇਟੀ ਵਲੋਂ ਸ਼੍ਰੀ ਗੁਰੂ ਹਰਿਕਿ੍ਸ਼ਨ ਨੌਜਵਾਨ ਸਭਾ ਅਤੇ ਰਾਜ ਕਰੇਗਾ ਖ਼ਾਲਸਾ ਗਤਕਾ ਅਖਾੜਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ, ਭਾਈ ਮਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਕ ਵਿਸ਼ਾਲ ਕੀਰਤਨ ਦਰਬਾਰ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਜੀ (ਬਾਬਾ ਰੋਟੀ ਰਾਮ ਜੀ) ਪਿੰਡ ਢਡਿਆਲਾ ਵਿਖੇ 25 ਨਵੰਬਰ ਨੂੰ ਕਰਵਾਇਆ ਜਾਵੇਗਾ ਜਿਸ ਵਿਚ ਭਾਈ ਸੁਖਦੀਪ ਸਿੰਘ ਬੈਂਸ, ਭਾਈ ਵਰਿੰਦਰ ਸਿੰਘ ਖੱਖ, ਭਾਈ ਗੁਰਵੀਰ ਸਿੰਘ ਢਡਿਆਲਾ ਦੇ ਕੀਰਤਨੀ ਜਥੇ, ਭਾਈ ਜਸਵੀਰ ਸਿੰਘ ਮੋਹਲਕੇ ਦਾ ਢਾਡੀ ਜਥਾ, ਭਾਈ ਸੁਖਵਿੰਦਰ ਸਿੰਘ ਰਿਟਾ. ਡਿਪਟੀ ਡੀ.ਈ.ਓ. ਗੁਰਬਾਣੀ, ਇਤਿਹਾਸ ਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਉਂਕਾਰ ਸਿੰਘ ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਵਿਚ ਸੰਤ ਬਾਬਾ ਹਰਚਰਨ ਸਿੰਘ ਜੀ ਰਮਦਾਸਪੁਰ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਹੋਣਗੀਆਂ | ਉਨ੍ਹਾਂ ਕਿਹਾ ਕਿ ਇਸ ਕੀਰਤਨ ਦਰਬਾਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਇਸ ਮੌਕੇ ਇਨ੍ਹਾਂ ਤੋਂ ਇਲਾਵਾ ਤੀਰਥ ਸਿੰਘ, ਪਿਆਰਾ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਸੁਖਚਰਨਜੀਤ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ, ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗੁਰਬਖ਼ਸ਼ ਸਿੰਘ, ਹਰਕਮਲਜੀਤ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰ ਸੰਦੀਪ ਸਿੰਘ ਅਤੇ ਇੰਦਰਜੀਤ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਐੱਸ. ਸੀ. ਬੀ. ਸੀ. ਸਮਾਜ ਦੀਆਂ ਸੰਵਿਧਾਨਿਕ ਮੰਗਾਂ ਸੰਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ-ਬੋਦਲ,... ਅਗਲੀ ਖ਼ਬਰ ਜੈਕਾਰਿਆਂ ਦੀ ਗੂੰਜ 'ਚ ਨਗਰ ਕੀਰਤਨ ਗੁਰਦੁਆਰਾ ਰਾਮਪੁਰ ਖੇੜਾ ਤੋਂ ਅਗਲੇ ਪੜਾਅ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।