15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਾਬਾ ਬੁੱਧ ਸਿੰਘ ਢਾਹਾਂ ਦੇ 100ਵੇਂ ਜਨਮ ਮੌਕੇ ਸਮਾਗਮ 5 ਨੂੰ <br/>

ਅਜੀਤ ਡੈਸਕ 23-11-2025
ਗੜ੍ਹਸ਼ੰਕਰ, 22 ਨਵੰਬਰ (ਧਾਲੀਵਾਲ)- ਲੋੜਵੰਦ ਸਮਾਜ ਨੂੰ ਚੰਗੀਆ ਸਿਹਤ ਸਹੂਲਤਾਂ ਅਤੇ ਤਨਕੀਕੀ ਸਿੱਖਿਆ ਦੇਣ ਦੇ ਮੁਦੱਈ, ਸੇਵਾ ਦੇ ਪੰੁਜ ਬਾਬਾ ਬੁੱਧ ਸਿੰਘ ਢਾਂਹਾ ਦਾ 100ਵਾਂ ਜਨਮ ਦਿਨ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਟਰੱਸਟ ਕੁੱਕੜ ਮਜਾਰਾ ਵਿਖੇ 5 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ | ਟਰੱਸਟ ਦੇ ਪ੍ਰਧਾਨ ਬੀਬੀ ਸੁਸ਼ੀਲ ਕੌਰ ਨੇ ਦੱਸਿਆ ਕਿ ਬਾਬਾ ਬੁੱਧ ਸਿੰਘ ਦਾ 100ਵਾਂ ਜਨਮ ਦਿਨ ਮਨਾਉਣ ਲਈ ਤਿੰਨ ਦਿਨ ਦੇ ਪ੍ਰੋਗਰਾਮ ਉਲੀਕੇ ਗਏ ਹਨ | 3 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, 4 ਦਸੰਬਰ ਨੂੰ ਨੌਜਵਾਨਾਂ ਵਲੋਂ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ ਤੇ 5 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਬਦ ਕੀਰਤਨ ਤੇ ਧਾਰਮਿਕ ਵਿਚਾਰਾਂ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪਹੁੰਚ ਰਹੀਆਂ ਸਖਸ਼ੀਅਤਾਂ ਵਲੋਂ ਬਾਬਾ ਬੁੱਧ ਸਿੰਘ ਦੇ ਜੀਵਨ ਤੇ ਸੇਵਾ ਸੰਘਰਸ਼ ਸਬੰਧੀ ਵਿਚਾਰ ਪੇਸ਼ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਬਾਬਾ ਬੁੱਧ ਸਿੰਘ ਢਾਂਹਾ ਨਾਲ ਜੁੜੀਆਂ ਸਮਾਜ ਸੇਵੀ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ | ਬੀਬੀ ਸੁਸ਼ੀਲ ਕੌਰ ਨੇ ਦੱਸਿਆ ਕਿ ਬਾਬਾ ਬੁੱਧ ਸਿੰਘ ਇਕ ਐਸੀ ਸਖਸ਼ੀਅਤ ਸਨ ਜਿਨ੍ਹਾਂ ਦੋਆਬੇ ਦੇ ਲੋਕਾਂ ਦੀ ਸੇਵਾ ਲਈ ਆਪਣੀ ਵਿਦੇਸ਼ੀ ਪੀ.ਆਰ. ਛੱਡ ਕੇ ਸਦਾ ਲਈ ਢਾਹਾਂ ਕਲੇਰਾਂ ਬੰਗਾ ਵਿਚ 40 ਸਾਲ ਤੋਂ ਵੱਧ ਸੇਵਾ ਕਰਕੇ ਹਸਪਤਾਲ, ਸਕੂਲ, ਨਰਸਿੰਗ ਕਾਲਜ ਦੀ ਸਥਾਪਨਾ ਕੀਤੀ ਤੇ ਉਮਰ ਦੇ ਆਖਰੀ ਪੜਾਅ ਵਿਚ ਬੀਤ ਦੇ ਕੰਢੀ ਇਲਾਕੇ ਗੜ੍ਹਸ਼ੰਕਰ ਵਿਚ ਸਿਹਤ ਸਹੂਲਤਾਂ ਸ਼ੁਰੂ ਕੀਤੀਆਂ |

ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੁਮੈਨ ਦਸੂਹਾ ਵਿਖੇ ਐਕਸਟਰਨਲ ਗ੍ਰੀਨ ਆਡਿਟ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫ਼ਾਰ ਵੂਮੈਨ, ਦਸੂਹਾ ਵਲੋਂ ਜਨਜਾਤੀਆ ਗੌਰਵ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।