15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੁਮੈਨ ਦਸੂਹਾ ਵਿਖੇ ਐਕਸਟਰਨਲ ਗ੍ਰੀਨ ਆਡਿਟ

ਸਮਾਗ਼ਮ ਦੌਰਾਨ ਦਾ ਦਿ੍ਸ਼ | ਤਸਵੀਰ : ਕੌਸ਼ਲ <br/> 23-11-2025
ਦਸੂਹਾ, 22 ਨਵੰਬਰ (ਕੌਸ਼ਲ)- ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੁਮੈਨ ਦਸੂਹਾ ਵਿਖੇ ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਦੀ ਯੋਗ ਅਗਵਾਈ ਹੇਠ ਆਈ.ਕਿੳ.ਏ.ਸੀ. ਦੇ ਅਧੀਨ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਐਕਸਟਰਨਲ ਗ੍ਰੀਨ ਆਡਿਟ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਐਕਸਟਰਨਲ ਗ੍ਰੀਨ ਆਡਿਟ ਟੀਮ ਦੇ ਆਡੀਟਰ ਡਾ. ਅਰਵਿੰਦ ਸਿੰਘ ਧੂਤ (ਡਾਇਰੈਕਟਰ ਕਮ ਸੀ.ਓ. ਕੰਡੀ ਏਰੀਆ ਐਫ.ਪੀ.ਓ. ਹੁਸ਼ਿਆਰਪੁਰ) ਅਤੇ ਡਾ. ਫੂਲਾ ਰਾਣੀ (ਮੁਖੀ ਖੇਤੀਬਾੜੀ ਵਿਭਾਗ, ਜੀ.ਜੀ.ਡੀ.ਐਸ.ਡੀ. ਕਾਲਜ, ਹਰਿਆਣਾ) ਵਿਸ਼ੇਸ਼ ਤੌਰ ਤੇ ਪਹੁੰਚੇ |ਉਨ੍ਹਾਂ ਨੇ ਕਾਲਜ ਦੇ ਵੱਖ—ਵੱਖ ਖੇਤਰਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਿਨ੍ਹਾਂ ਵਿੱਚ ਕੈਂਪਸ ਇੰਨਫਰਾਸਟਰਕਚਰ, ਬੋਟੈਨੀਕਲ ਅਤੇ ਕਿਚਨ ਗਾਰਡਨ, ਵਰਮੀ ਕੰਪੋਸਟਿੰਗ ਅਤੇ ਕੂੜਾ ਪ੍ਰਬੰਧਨ, ਊਰਜਾ ਸੰਰਖਣ ਤੇ ਈ—ਵੇਸਟ ਪ੍ਰਬੰਧਨ, ਵਰਖਾ ਜਲ ਸੰਭਾਲ ਪ੍ਰਣਾਲੀ ,ਈਕੋ ਕਲੱਬ, ਐਨ.ਐੱਸ.ਐੱਸ. ਵਿੰਗ, ਐਨ.ਸੀ.ਸੀ. ਯੂਨਿਟ, ਰੈੱਡ ਰਿਬਨ ਕਲੱਬ, ਗ੍ਰੀਨ ਇੰਨੀਸ਼ੇਟਿਵ ਸੈੱਲ ਅਤੇ ਸਾਰੇ ਵਿਭਾਗਾਂ ਦੀਆਂ ਪਹਿਲ ਕਦਮੀਆਂ ਦੇ ਦਸਤਾਵੇਜ਼ਾਂ ਦਾ ਨਿਰੀਖਣ ਕਰਦੇ ਹੋਏ ਕਾਲਜ ਵਿਚਲੇ ਸਜਾਵਟੀ ਪੌਦਿਆਂ ਦੀ ਸੁੱਚਜੇ ਢੰਗ ਨਾਲ ਲਵਾਈ, ਕਿਚਨ ਗਾਰਡਨ, ਭੋਜਨ ਕੱਚਰੇ ਤੇ ਸੁੱਕੇ ਪੱਤਿਆਂ ਤੋਂ ਤਿਆਰ ਜੈਵਿਕ ਖਾਦ ਜੋ ਕਿ ਜ਼ੀਰੋ ਵੇਸਟ ਵੱਲ ਲੈ ਕੇ ਜਾਂਦਾਂ ਹੈ, ਦੀ ਜਾਂਚ ਪੜਤਾਲ ਕੀਤੀ ਗਈ | ਇਸ ਮੌਕੇ ਅਸਿ. ਪ੍ਰੋ. ਰਜਿੰਦਰ ਕੌਰ ਕਲਸੀ (ਆਈ. ਕਿੳ.ਏ.ਸੀ. ਕੋਆਰਡੀਨੇਟਰ), ਲੈਫਟੀਨੈਂਟ ਅਸਿ.ਪ੍ਰੋ. ਡਾ. ਰਮਨੀਕ ਕੌਰ (ਐਨ.ਸੀ.ਸੀ ਯੂਨਿਟ), ਅਸਿ. ਪ੍ਰੋ. ਗੁਰਬਿੰਦਰ ਕੌਰ (ਆਈ.ਕਿੳ.ਏ.ਸੀ. ਕੋ—ਕੋਆਡੀਨੇਟਰ), ਅਸਿ. ਪ੍ਰੋ. ਡਾ. ਗਗਨਦੀਪ ਕੌਰ (ਬੀ.ਐੱਡ ਕਾਲਜ ਦੇ ਆਈ. ਕਿੳ.ਏ.ਸੀ. ਦੇ ਕੋਆਡੀਨੇਟਰ), ਰੈੱਡ ਰਿਬਨ ਕਲੱਬ ਦੇ ਇੰਚਾਰਜ਼ ਤੇ ਸਾਇੰਸ ਵਿਭਾਗ ਦੇ ਮੁਖੀ ਅਸਿ. ਪ੍ਰੋ. ਅਕਾਂਕਸ਼ਾ, ਈਕੋ ਕਲੱਬ ਦੇ ਇੰਚਾਰਜ਼ ਡਾ. ਨਵਜੋਤ ਕੌਰ, ਐਨ.ਐੱਸ.ਐੱਸ. ਵਿੰਗ ਦੇ ਇੰਚਾਰਜ ਅਸਿ. ਪ੍ਰੋ. ਸੁਮੇਲੀ, ਕੈਂਪਸ ਬਿਊਟੀਫੀਕੇਸ਼ਨ ਦੇ ਇੰਚਾਰਜ਼ ਅਸਿ. ਪ੍ਰੋ. ਸੁਦੇਸ਼ ਵਰਮਾ, ਕੰਟੀਨ ਕਮੇਟੀ ਦੇ ਇੰਚਾਰਜ਼ ਅਸਿ. ਪੋ੍ਰ. ਮੀਨਾ ਰਾਣੀ (ਹੋਮ ਸਾਇੰਸ) ਅਤੇ ਸਾਇੰਸ ਵਿਭਾਗ ਦੇ ਅਸਿ. ਪ੍ਰੋ. ਪੂਨਮ ਸ਼ਰਮਾ , ਡਾ. ਪੂਜਾ ਟਾਕ, ਅਸਿ. ਪ੍ਰੋ. ਅਨਮੋਲ ਬਜਾਜ, ਅਸਿ. ਪ੍ਰੋ. ਮੰਜੂ ਬਾਲਾ, ਅਸਿ. ਪ੍ਰੋ. ਪ੍ਰਦੀਪ ਸੇਠੀ, ਅਸਿ. ਪ੍ਰੋ. ਹਰਮੀਤ ਕੌਰ ਹਾਜ਼ਰ ਸਨ | ਸਾਇੰਸ ਵਿਭਾਗ ਦੇ ਅਸਿ. ਪ੍ਰੋ. ਡਾ. ਅਨੂ ਕਟੋਚ ਨੇ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਕਾਲਜ ਪਹੁੰਚੀ ਵਿਸ਼ੇਸ਼ ਟੀਮ ਦਾ ਸਵਾਗਤ ਕੀਤਾ | ਇਸ ਮੌਕੇ ਬੋਲਦਿਆਂ ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਨੇ ਕਾਲਜ ਪਹੁੰਚੀ ਵਿਸ਼ੇਸ਼ ਟੀਮ ਜਿਨ੍ਹਾਂ ਵਿਚ ਸ਼ਾਮਿਲ ਡਾ. ਅਰਵਿੰਦ ਸਿੰਘ ਧੂਤ ਅਤੇ ਡਾ. ਫੂਲਾ ਰਾਣੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡਾ ਕਾਲਜ ਹਮੇਸ਼ਾ ਤੋਂ ਪਰਿਆਵਰਣ ਦੀ ਸੰਭਾਲ ਤੇ ਟਿਕਾਉ ਵਿਕਾਸ ਪ੍ਰਤੀ ਆਪਣੀ ਪਹਿਲਕਦਮੀ ਤੇ ਸਹਿਯੋਗ ਕਰਦਾ ਹੈ | ਇਸ ਮਕਸਦ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪ ਗਗਨ ਸਿੰਘ ਗਿੱਲ, ਸਕੱਤਰ ਭੁਪਿੰਦਰ ਸਿੰਘ ਰੰਧਾਵਾ ਅਤੇ ਉਪ ਸਕੱਤਰ ਮਹਿੰਦਰ ਸਿੰਘ ਹਮੇਸ਼ਾ ਸਾਡੀ ਅਗਵਾਈ ਅਤੇ ਸਹਿਯੋਗ ਕਰਦੇ ਹਨ | ਇਸ ਗ੍ਰੀਨ ਆਡਿਟ ਦੇ ਕੋਆਰਡੀਨੇਟਰ ਅਸਿ. ਪ੍ਰੋ. ਡਾ. ਜਵੰਤ ਕੌਰ ਅਤੇ ਸਾਰੇ ਵਿਭਾਗਾਂ, ਕਲੱਬਾਂ, ਸੈੱਲ , ਸਟਾਫ, ਨਾਨ—ਟੀਚਿੰਗ ਸਟਾਫ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਜ਼ਰੀਏ ਸਫਲਤਾਪੂਰਨ ਨੇਪਰੇ ਚੜਾਉਣ ਲਈ ਵਧਾਈ ਦਿੱਤੀ | ਆਈ ਹੋਈ ਵਿਸ਼ੇਸ਼ ਟੀਮ ਨੂੰ ਕਾਲਜ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖਤਾ ਦੀ ਰਾਖੀ ਲਈ ਅਦੁਤੀ ਸ਼ਹਾਦਤ ਦਿੱਤੀ - ਵਿਜੇ ਸ਼ਰਮਾ <br/> ਅਗਲੀ ਖ਼ਬਰ ਬਾਬਾ ਬੁੱਧ ਸਿੰਘ ਢਾਹਾਂ ਦੇ 100ਵੇਂ ਜਨਮ ਮੌਕੇ ਸਮਾਗਮ 5 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।