15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਰਾਜਨ ਮੇਰ ਤੇ ਉਨ੍ਹਾਂ ਦੀ ਧਰਮ ਪਤਨੀ ਵਲੋਂ ਵਿਦਿਆਰਥੀਆਂ ਨੂੰ ਸਵੈਟਰ ਭੇਟ <br/>

ਅਜੀਤ ਡੈਸਕ 23-11-2025
ਦਸੂਹਾ, 22 ਨਵੰਬਰ (ਕੌਸ਼ਲ)- ਮਿੳਾੂਸੀਪਲ ਕੌਂਸਲਰ ਸੀਮਾ ਮੇਰ ਉੱਘੇ ਸਮਾਜ ਸੇਵੀ, ਦਾਨੀ ਰਾਜਨ ਮੇਰ ਅਤੇ ਉਨ੍ਹਾਂ ਦੀ ਧਰਮ ਪਤਨੀ ਸੀਮਾ ਮੇਰ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਹਿਰਵਾਲੀ ਦੇ ਜ਼ਰੂਰਤਮੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਵੈਟਰ ਭੇਟ ਕੀਤੀਆਂ ਗਈਆਂ | ਇਸ ਮੌਕੇ ਬੋਲਦਿਆਂ ਮਿੳਾੂਸੀਪਲ ਕੌਂਸਲਰ ਸੀਮਾ ਮੇਰ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਵਿਚ ਦਾਨ ਦੇਣਾ ਸੋਨਾ ਦਾਨ ਦੇਣ ਦੇ ਬਰਾਬਰ ਹੁੰਦਾ ਹੈ | ਇਹ ਸਕੂਲ ਜਿੱਥੇ ਸਿੱਖਿਆ ਵਿਚ ਹਮੇਸ਼ਾ ਮੋਹਰੀ ਰਿਹਾ ਉੱਥੇ ਖੇਡਾਂ ਵਿਚ ਵੀ ਇਸ ਸਕੂਲ ਨੇ ਬਹੁਤ ਮੱਲ੍ਹਾਂ ਮਾਰੀਆਂ ਹਨ | ਇਸ ਮੌਕੇ ਹੈੱਡ ਟੀਚਰ ਉਪਮਾ ਮਹਾਜਨ ਵਲੋਂ ਆਏ ਹੋਏ ਮਹਿਮਾਨਾਂ ਨੂੰ 'ਜੀ ਆਇਆਂ' ਕਿਹਾ ਤੇ ਧੰਨਵਾਦ ਕੀਤਾ | ਉਨ੍ਹਾਂ ਨੇ ਕਿਹਾ ਕਿ ਆਪ ਵਰਗੇ ਉੱਗੇ ਸਮਾਜ ਸੇਵੀ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਤਰੱਕੀ ਦੀਆਂ ਲੀਹਾਂ 'ਤੇ ਅੱਗੇ ਵਧ ਰਿਹਾ ਹੈ | ਇਸ ਮੌਕੇ ਸਮੂਹ ਸਟਾਫ਼ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੈੱਡ ਟੀਚਰ ਉਪਮਾ ਮਹਾਜਨ, ਮੈਡਮ ਸਵਿਤਾ ਰਾਣੀ, ਕਿਰਨ ਬਾਲਾ, ਅਮਰੀਕ ਸਿੰਘ, ਰੇਣੂ ਬਾਲਾ, ਰਜਨੀ ਬਾਲਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਕੁਸ਼ਟ ਆਸ਼ਰਮ ਦਸੂਹਾ ਵਿਖੇ ਬੱਚਿਆਂ ਨੂੰ ਫਲ ਵੰਡਿਆ <br/> ਅਗਲੀ ਖ਼ਬਰ ਡੀ.ਟੀ.ਐੱਫ਼. ਨੇ ਐੱਸ.ਆਈ.ਆਰ. ਦੇ ਕੰਮ ਲਈ ਬੀ.ਐੱਲ.ਓਜ਼. ਨੂੰ ਉਚਿੱਤ ਸਿਖਲਾਈ ਦੇਣ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।