15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕੁਸ਼ਟ ਆਸ਼ਰਮ ਦਸੂਹਾ ਵਿਖੇ ਬੱਚਿਆਂ ਨੂੰ ਫਲ ਵੰਡਿਆ <br/>

ਅਜੀਤ ਡੈਸਕ 23-11-2025
ਦਸੂਹਾ, 22 ਨਵੰਬਰ (ਭੁੱਲਰ)- ਕੁਸ਼ਟ ਆਸ਼ਰਮ ਦਸੂਹਾ ਵਿਖੇ ਬੱਚਿਆਂ ਨੂੰ ਡਾ. ਜਗਦੀਸ਼ ਸਿੰਘ ਮੰਝਪੁਰ ਵਲੋਂ ਫਰੂਟ ਤੇ ਪੈਸੇ ਵੰਡੇ ਗਏ | ਉਨ੍ਹਾਂ ਆਪਣੀ ਸਪੁੱਤਰੀ ਸੁਖਪ੍ਰੀਤ ਕੌਰ ਅਸਟ੍ਰੇਲੀਆ ਦਾ ਜਨਮ ਦਿਨ ਕੁਸ਼ਟ-ਆਸ਼ਰਮ ਦਸੂਹਾ ਵਿਖੇ ਬੱਚਿਆਂ ਨਾਲ ਮਨਾਇਆ | ਉਨ੍ਹਾਂ ਬੱਚਿਆਂ ਨੂੰ ਕੇਲੇ, ਬਿਸਕੁਟ ਤੇ ਹੋਰ ਸਮਗਰੀ ਵੰਡੀ ਤੇ ਨਾਲ ਪੈਸੇ ਵੀ ਦਿੱਤੇ | ਉਨ੍ਹਾਂ ਵਲੋਂ ਆਪਣੀ ਸਪੁੱਤਰੀ ਦੇ ਜਨਮ ਦਿਨ ਨੂੰ ਨਿਵੇਕਲੇ ਢੰਗ ਨਾਲ ਮਨਾਉਣ ਦੀ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਲਾਘਾ ਕੀਤੀ ਗਈ | ਇਸ ਮੌਕੇ ਡਾ. ਜਗਦੀਸ਼ ਸਿੰਘ, ਜਸਪ੍ਰੀਤ ਸਿੰਘ, ਮਨਵੀਰ ਕੌਰ, ਗਗਨਦੀਪ ਸਿੰਘ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸੇਵਾਵਾਂ ਨਿਭਾਉਣ ਲਈ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਦਾ ਪਿੰਡ ਕਾਲਰਾ ਵਿਖੇ ਵਿਸ਼ੇਸ਼ ਸਨਮ... ਅਗਲੀ ਖ਼ਬਰ ਰਾਜਨ ਮੇਰ ਤੇ ਉਨ੍ਹਾਂ ਦੀ ਧਰਮ ਪਤਨੀ ਵਲੋਂ ਵਿਦਿਆਰਥੀਆਂ ਨੂੰ ਸਵੈਟਰ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।