ਹੁਸ਼ਿਆਰਪੁਰ, 24 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰਾਜੈਕਟ ਡਾਇਰੈਕਟਰ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਹਰਜਿੰਦਰ ਕੌਰ ਵਲੋਂ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਉਨ੍ਹਾਂ ਨੇ ਸਿੱਖਿਆ ਸਬੰਧੀ ਚੱਲ ਰਹੇ ਕੰਮਾਂ, ਵਿਦਿਆਰਥੀਆਂ ਲਈ ਉਪਲਬਧ ਸੁਵਿਧਾਵਾਂ ਅਤੇ ਵਿਭਾਗੀ ਪ੍ਰਬੰਧਾਂ ਦੀ ਸਮੀਖਿਆ ਕੀਤੀ | ਉਨ੍ਹਾਂ ਮਿਡ-ਡੇ-ਮੀਲ ਯੋਜਨਾ ਨੂੰ ਤਰਜੀਹ ਅਤੇ ਜ਼ਿੰਮੇਵਾਰੀ ਨਾਲ ਲਾਗੂ ਕਰਨ 'ਤੇ ਜ਼ੋਰ ਦਿੱਤਾ | ਮੀਟਿੰਗ 'ਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਅਮਨਦੀਪ ਸ਼ਰਮਾ, ਮਿਡ-ਡੇ-ਮੀਲ ਜ਼ਿਲ੍ਹਾ ਇੰਚਾਰਜ ਅਨੀਰੁੱਧ ਮੋਦਗਿਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ | ਮੈਡਮ ਹਰਜਿੰਦਰ ਕੌਰ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਮਿਡ-ਡੇ ਮੀਲ ਯੋਜਨਾ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਵਿਦਿਆਰਥੀ ਕਲਿਆਣ ਯੋਜਨਾਵਾਂ ਵਿਚੋਂ ਇੱਕ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮਿਡ-ਡੇ ਮੀਲ ਨੂੰ ਕਿਸੇ ਵੀ ਸਕੂਲ ਵਿਚ ਸਿਰਫ਼ ਰਸਮੀ ਤੌਰ 'ਤੇ ਨਹੀਂ ਚਲਾਇਆ ਜਾਵੇਗਾ, ਬਲਕਿ ਇਹ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਨਾਲ ਜੁੜੀ ਗੰਭੀਰ ਜ਼ਿੰਮੇਵਾਰੀ ਦੇ ਤੌਰ 'ਤੇ ਲਾਗੂ ਹੋਵੇ | ਇਸ ਮੌਕੇ ਸੁਪਰਟੈਂਡੈਂਟ ਸ਼ਿਆਮ ਸੁੰਦਰ ਗੁਪਤਾ, ਏ.ਪੀ.ਸੀ. ਜਰਨਲ ਨਿਰਮਲ, ਜ਼ਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ, ਬਲਬੀਰ ਸਿੰਘ, ਸਤਵੀਰ ਸਿੰਘ, ਜੀਵਨ ਲਾਲ, ਭੁਪਿੰਦਰ ਸਿੰਘ, ਪਰਮਜੀਤ ਕੌਰ, ਨਵਨੀਤ ਕੌਰ, ਮਨੁ ਬਾਲਾ, ਜਗਦੀਪ ਕੌਰ ਆਦਿ ਹਾਜ਼ਰ ਸਨ |