19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਧੁੱਗਾ ਕਲਾਂ ਜ਼ੋਨ ਤੋ ਜੇਤੂ ਬਲਾਕ ਸੰਮਤੀ ਉਮੀਦਵਾਰ ਬੀਬੀ ਗੁਰਿੰਦਰਪਾਲ ਕੌਰ ਸਨਮਾਨਿਤ

ਅਜੀਤ ਡੈਸਕ 22-12-2025
ਗੜ੍ਹਦੀਵਾਲਾ, 21 ਦਸੰਬਰ (ਚੱਗਰ)-ਵਿਧਾਨਸਭਾ ਹਲਕਾ ਉੜਮੁੜ ਦੇ ਬਲਾਕ ਭੂੰਗਾ ਦੇ ਬਲਾਕ ਸੰਮਤੀ ਜ਼ੋਨ ਧੁੱਗਾ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਗੁਰਿੰਦਰਪਾਲ ਕੌਰ ਪਤਨੀ ਸਿਮਰਜੀਤ ਸਿੰਘ ਅਟਵਾਲ ਜਿਹੜੇ ਵੱਡੀ ਲੀਡ ਨਾਲ ਚੋਣ ਜਿੱਤੇ ਨੂੰ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਰਸੂਲਪੁਰ ਤੇ ਕਮਲਜੀਤ ਕੁਲਾਰ ਦੀ ਰਹਿਨੁਮਾਈ ਹੇਠ ਪਿੰਡ ਥੇਂਦਾ ਵਿਖੇ ਪੁੱਜਣ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਸਮਰਾ, ਸਰਪੰਚ ਹਰਦੀਪ ਸਿੰਘ ਘੁੱਗ, ਨੰਬਰਦਾਰ ਪਰਮਿੰਦਰ ਸਿੰਘ ਸਮਰਾ, ਅਕਾਲੀ ਆਗੂ ਹਰਵਿੰਦਰ ਸਿੰਘ ਸਮਰਾ ਤੇ ਹੋਰ ਆਗੂਆਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੋਕੇ ਕਰਨ ਧੁੱਗਾ, ਸੰਦੀਪ ਸਿੰਘ ਸੋਨੂੰ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਚਿੱਪੜਾ, ਕਮਲਦੀਪ ਸਿੰਘ ਸਮਰਾ, ਤਲਵਿੰਦਰ ਸਿੰਘ, ਹਰਚਰਨ ਸਿੰਘ, ਲਵਰਾਜ ਸਿੰਘ, ਅਮਰਜੀਤ ਸਿੰਘ ਭੱਟੀਆਂ, ਲੱਕੀ ਰਾਈ ਆਦਿ ਮੋਜੂਦ ਸਨ |
ਪਿਛਲੀ ਖ਼ਬਰ ਡੈਮੋਕੇ੍ਰਟਿਕ ਪੈਨਸ਼ਨਰ ਫ਼ਰੰਟ ਵਲੋਂ ਪੈਨਸ਼ਨਰ ਦਿਵਸ 'ਤੇ ਵਿਚਾਰ ਗੋਸ਼ਟੀ <br/> ਅਗਲੀ ਖ਼ਬਰ ਪਗੜੀ ਸੰਭਾਲ ਜੱਟਾ ਲਹਿਰ ਦੇ ਨਵੇਂ ਅਹੁਦੇਦਾਰਾਂ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।