19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਡੈਮੋਕੇ੍ਰਟਿਕ ਪੈਨਸ਼ਨਰ ਫ਼ਰੰਟ ਵਲੋਂ ਪੈਨਸ਼ਨਰ ਦਿਵਸ 'ਤੇ ਵਿਚਾਰ ਗੋਸ਼ਟੀ <br/>

ਅਜੀਤ ਡੈਸਕ 22-12-2025
ਗੜ੍ਹਸ਼ੰਕਰ, 21 ਦਸੰਬਰ (ਧਾਲੀਵਾਲ)-ਡੈਮੋਕ੍ਰੈਟਿਕ ਪੈਨਸ਼ਨਰ ਫ਼ਰੰਟ ਵੱਲੋਂ ਸਥਾਨਕ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਵਿਚ ਪੈਨਸ਼ਨਰ ਦਿਵਸ 'ਤੇ ਵਿਚਾਰ ਗੋਸ਼ਠੀ ਕਰਵਾਈ ਗਈ ਜਿਸਦੀ ਪ੍ਰਧਾਨਗੀ ਮੁਲਾਜ਼ਮ ਆਗੂ ਵਿਨੇ ਕੁਮਾਰ ਅਤੇ ਗਗਨਦੀਪ ਥਾਂਦੀ ਵਲੋਂ ਕੀਤੀ ਗਈ | ਮੌਜੂਦਾਂ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਸਬੰਧੀ ਵਿਚਾਰ ਗੋਸ਼ਠੀ ਵਿਚ ਵਿਚਾਰ ਚਰਚਾ ਕੀਤੀ ਗਈ | ਚਰਚਾ ਵਿਚ ਭਾਗ ਲੈਂਦਿਆਂ ਮੁਕੇਸ਼ ਕੁਮਾਰ, ਬਲਵੀਰ ਖਾਨਪੁਰੀ, ਪਿ੍ੰਸੀਪਲ ਡਾ. ਬਿੱਕਰ ਸਿੰਘ ਨੇ ਕਿਹਾ ਕਿ ਦੁਨੀਆਂ ਵਿਚ ਸਮਾਜਵਾਦੀ ਪ੍ਰਬੰਧ ਦੇ ਦਬਾਅ ਤਹਿਤ ਅਤੇ ਮੁਲਾਜ਼ਮਾਂ ਦੇ ਲੰਬੇ ਵਿਚਾਰਧਾਰਕ ਸੰਘਰਸ਼ ਕਾਰਨ ਸਰਕਾਰਾਂ ਨੂੰ ਮੁਲਾਜ਼ਮਾਂ ਦੇ ਹੱਕ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ | ਪਿਛਲੇ 35 ਸਾਲ ਤੋਂ ਦੁਨੀਆਂ ਪੱਧਰ 'ਤੇ ਸਮਾਜਵਾਦੀ ਕੈਂਪ ਦ ਖੇਰੂੰ ਖੇਰੂੰ ਹੋਣ ਕਾਰਨ ਸਰਮਾਏਦਾਰੀ ਵਲੋਂ ਮੁਲਾਜ਼ਮਾਂ ਦੀਆਂ ਸਹੂਲਤਾਂ 'ਤੇ ਲਗਾਤਾਰ ਕੱਟ ਲਗਾ ਕੇ ਖਤਮ ਕੀਤਾ ਜਾ ਰਿਹਾ ਹੈ | ਇਸ ਮੌਕੇ ਬਲਕਾਰ ਸਿੰਘ ਮਘਾਣੀਆਂ, ਮਨਦੀਪ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ ਬੰਗੜ, ਮਨਜੀਤ ਸਿੰਘ ਬੰਗਾ, ਖੁਸ਼ਵਿੰਦਰ ਕੌਰ ਡੀ.ਪੀ.ਈ. ਆਦਿ ਹਾਜ਼ਰ ਹੋਏ |

ਪਿਛਲੀ ਖ਼ਬਰ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਧੁੱਗਾ ਕਲਾਂ ਜ਼ੋਨ ਤੋ ਜੇਤੂ ਬਲਾਕ ਸੰਮਤੀ ਉਮੀਦਵਾਰ ਬੀਬੀ ਗੁਰਿੰਦਰਪਾਲ ਕੌਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।