12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਯੂਰੀਆ ਖਾਦ ਦੀ ਕਿੱਲਤ ਨਾਲ ਕਿਸਾਨਾਂ ਵਿਚ ਭਾਰੀ ਰੋਸ-ਸੂਬਾ ਪ੍ਰਧਾਨ ਖੋਸਾ <br/>

ਅਜੀਤ ਡੈਸਕ 23-12-2025
ਲਾਡੋਵਾਲ, 22 ਦਸੰਬਰ (ਬਲਬੀਰ ਸਿੰਘ ਰਾਣਾ)-ਯੂਰੀਆ ਖਾਦ ਨਾ ਮਿਲਣ ਕਰਕੇ ਕਿਸਾਨਾਂ ਵਿਚ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਉਨ੍ਹਾਂ ਦੇ ਸਾਹ ਵੀ ਸੂਤੇ ਪਏ ਹਨ, ਕਿਉਂਕਿ ਯੂਰੀਆ ਖਾਦ ਦੀ ਕਣਕ ਨੂੰ ਹਾਲੇ ਤੱਕ ਪਹਿਲੀ ਡੋਜ਼ ਵੀ ਨਹੀਂ ਦਿੱਤੀ ਗਈ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਸੈਕਟਰੀ ਕਰਮਪਾਲ ਸਿੰਘ ਵਿਰਕ ਨਾਲ ਇਕ ਬੈਠਕ ਦੌਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ | ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਜੇਕਰ ਯੂਰੀਆ ਖਾਦ ਦੀ ਕਿੱਲਤ ਇੰਜ ਹੀ ਚੱਲਦੀ ਰਹੀ ਤਾਂ ਲੋਕਾਂ ਨੂੰ ਨਵੇਂ ਸਿਰਿਓਾ ਸੰਘਰਸ਼ ਵਿੱਡਣਾ ਪਵੇਗਾ | ਜ਼ਿਕਰਯੋਗ ਹੈ ਕਿ ਲਾਡੋਵਾਲ ਇਲਾਕੇ ਵਿਚ ਲਾਡੋਵਾਲ, ਲਾਦੀਆਂ, ਜੱਸੀਆਂ, ਨੂਰਪੁਰ ਬੇਟ ਅਤੇ ਕਾਸਾਬਾਦ ਆਦਿ ਕੋਪਰੇਟਿਵ ਸੁਸਾਇਟੀਆਂ ਵਿਚ ਕਿਸਾਨਾਂ ਨੂੰ ਯੂਰੀਆ ਖਾਦ ਦੇਣ ਵਾਸਤੇ ਇਕ ਵੀ ਥੈਲਾ ਯੂਰੀਆ ਦਾ ਨਹੀਂ ਹੋਵੇਗਾ, ਕਿਉਂਕਿ ਸੁਸਾਇਟੀਆਂ ਵਿਚ ਵੀ ਯੂਰੀਆ ਖਾਦ ਦੀ ਘਾਟ ਰੜਕਦੀ ਨਜ਼ਰ ਆ ਰਹੀ ਹੈ |

ਪਿਛਲੀ ਖ਼ਬਰ ਗੁਰਦਾਸਪੁਰ ਪੀਪਲ ਵੈੱਲਫੇਅਰ ਐਸੋ: ਦੀ ਜਨਰਲ ਬਾਡੀ ਦੀ ਮੀਟਿੰਗ <br/> ਅਗਲੀ ਖ਼ਬਰ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਸਰਕਾਰੀ ਮਲਟੀਪਰਪਜ਼ ਸਕੂਲ ਵਿਖੇ ਈ-ਕਲਾਸਰੂਮ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।