12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵੈਟਰਨਰੀ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਹੋਏ ਲਾਵਾਰਸ ਕੁੱਤੇ ਦੇ ਹਮਲੇ ਦਾ ਸ਼ਿਕਾਰ <br/>

ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਜਸਵਿੰਦਰ ਸਿੰਘ)-ਸ਼ਹਿਰ ਵਿਚ ਲਵਾਰਿਸ ਕੁੱਤਿਆਂ ਵਲੋਂ ਲਕਾਂ ਨੂੰ ਵੱਢਣ ਦੀ ਸਮੱਸਿਆ ਦਾ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ | ਬੀਤੇ ਦਿਨੀਂ ਇਕ ਲਵਾਰਸ ਪਾਗਲ ਕੁੱਤੇ ਵਲੋਂ ਇਕ ਛੋਟੇ ਬੱਚੇ ਸਮੇਤ ਲਗਭਗ 20-25 ਲੋਕਾਂ ਨੂੰ ਵੱਢੇ ਜਾਣ ਦੀ ਖਬਰ ਨੇ ਸ਼ਹਿਰ ਵਿਚ ਸਨਸਨੀ ਫੈਲਾ ਦਿੱਤੀ ਸੀ | ਦੱਸਣਾ ਬਣਦਾ ਹੈ ਕਿ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾਕਟਰ ਰਬਿਦਰ ਸਿੰਘ ਔਲਖ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਊਸ ਨਜ਼ਦੀਕ ਲਾਵਾਰਸ ਕੁੱਤਿਆਂ ਨੇ ਦੰਦ ਮਾਰ ਕੇ ਜ਼ਖਮੀ ਕਰ ਦਿੱਤਾ | ਉਸ ਵੇਲੇ ਘਟਨਾ ਸਥਾਨ 'ਤੇ ਹੋਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ | ਡਾਕਟਰ ਔਲਖ ਨੇ ਦੱਸਿਆ ਕਿ ਕਾਫੀ ਜਦੋ-ਜਹਿਦ ਦੇ ਬਾਅਦ ਉਨ੍ਹਾਂ ਨੇ ਆਪਣਾ ਬਚਾਅ ਕੀਤਾ ਤੇ ਇੱਕ ਨਿੱਜੀ ਹਸਪਤਾਲ ਵਿਚ ਜਾ ਕੇ ਆਪਣਾ ਉਪਚਾਰ ਕਰਵਾਇਆ | ਡਾਕਟਰ ਔਲਖ ਨੇ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਅੰਦਰ ਲਾਵਾਰਸ ਕੁੱਤਿਆਂ ਦੀ ਭਰਮਾਰ ਹੋ ਚੁੱਕੀ ਹੈ |

ਪਿਛਲੀ ਖ਼ਬਰ 7 ਰੋਜ਼ਾ ਮੁਫਤ ਐਕਿਊਪੰਕਚਰ ਮੈਡੀਕਲ ਕੈਂਪ ਜਾਰੀ <br/> ਅਗਲੀ ਖ਼ਬਰ ਗੁਰਦਾਸਪੁਰ ਪੀਪਲ ਵੈੱਲਫੇਅਰ ਐਸੋ: ਦੀ ਜਨਰਲ ਬਾਡੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।