12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਐਲੂਮਨੀ ਮੀਟ 2025 'ਲਮਹੇਂ' ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ <br/>

ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਡਾ.ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਐਲੂਮਨੀ ਮੀਟ 2025 'ਲਮ੍ਹੇ' ਦਾ ਆਯੋਜਨ ਕੀਤਾ ਗਿਆ | ਇਹ ਸਮਾਗਮ ਪਿਆਰੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਜੀਵਨ ਭਰ ਦੀਆਂ ਡੋਰੀਆਂ ਨੂੰ ਮਜ਼ਬੂਤ ਕਰਨ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਆਪਣੇ ਮਾਤਰ ਵਿਦਿਆਲੇ ਨਾਲ ਜੋੜਨ ਲਈ ਸਮਰਪਿਤ ਕੀਤਾ ਗਿਆ | ਸਮਾਗਮ ਵਿਚ 1965 ਬੈਚ (ਡਾਇਮੰਡ ਜੂਬਲੀ), 1975 ਬੈਚ (ਗੋਲਡਨ ਜੂਬਲੀ) ਅਤੇ 2000 ਬੈਚ (ਸਿਲਵਰ ਜੂਬਲੀ) ਦੇ ਐਲੂਮਨੀ ਨੇ ਉਤਸ਼ਾਹਪੂਰਵਕ ਭਾਗ ਲਿਆ | ਦਿਨ ਦੀ ਸ਼ੁਰੂਆਤ ਕਾਲਜ ਕੈਂਪਸ ਅਤੇ ਹਸਪਤਾਲ ਰਾਊਾਡ ਵਿਚ ਸਨਮਾਨ ਸਮਾਰੋਹ ਨਾਲ ਹੋਈ | ਡਾ. ਪੁਨੀਤ ਏ. ਪੂਨੀ, ਚੇਅਰਪਰਸਨ ਐਲੂਮਨੀ ਕਮੇਟੀ ਨੇ ਐਲੂਮਨੀ ਦਾ ਸਵਾਗਤ ਕੀਤਾ ਅਤੇ 'ਲਮ੍ਹੇ' ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਮੰਚ ਦੁਆਰਾ ਕਾਲਜ ਦੇ ਕਈ ਪੀੜੀਆਂ ਦੇ ਵਿਦਿਆਰਥੀਆਂ ਨੂੰ ਮੁੜ ਜੋੜਨ ਦਾ ਮੌਕਾ ਮਿਲਦਾ ਹੈ | ਇਸ ਮੌਕੇ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਮੁੱਖ ਮਹਿਮਾਨ ਵਜੋਂ ਅਤੇ ਮੁਕੇਸ਼ ਵਰਮਾ, ਖਜ਼ਾਨਚੀ, ਪਿ੍ੰਸੀਪਲ ਡਾ.ਜੀ.ਐਸ.ਵਾਂਡਰ, ਡਾ. ਅਸ਼ਵਨੀ.ਕੇ.ਚੌਧਰੀ ਅਤੇ ਡਾ. ਬਿਸ਼ਵ ਮੋਹਨ ਚੀਫ਼ ਕਾਰਡੀਓਲੋਜਿਸਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਇਨ੍ਹਾਂ ਤੋਂ ਇਲਾਵਾ ਡਾ. ਸ਼ਿਬਾ ਟੀ. ਛਾਬੜਾ, ਡਾ. ਸੁਮਨ ਪੁਰੀ ਅਤੇ ਡਾ. ਦਿਨੇਸ਼ ਜੈਨ ਨੇ ਵੀ ਸ਼ਿਰਕਤ ਕੀਤੀ | ਆਪਣੇ ਸੰਬੋਧਨ ਵਿਚ ਬਿਪਿਨ ਗੁਪਤਾ ਨੇ ਐਲੂਮਨੀ ਮੀਟ ਦੇ ਸੁਚਾਰੂ ਆਯੋਜਨ ਲਈ ਐਲੂਮਨੀ ਕਮੇਟੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕਾਲਜ ਦੇ ਪੁਰਾਣੇ ਵਿਦਿਆਰਥੀ ਸਫਲਤਾ ਅਤੇ ਸੇਵਾ ਦੇ ਜ਼ਰੀਏ ਸੰਸਥਾ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕਰ ਰਹੇ ਹਨ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਐਲੂਮਨੀ ਕਿਸੇ ਵੀ ਵਿਦਿਅਕ ਸੰਸਥਾ ਦੀ ਸਭ ਤੋਂ ਮਜ਼ਬੂਤ ਨੀਂਹ ਹੁੰਦੇ ਹਨ | ਉਨ੍ਹਾਂ ਨੇ ਸੰਸਥਾ ਦੁਆਰਾ ਮਰੀਜ਼ ਸੇਵਾ, ਅਕਾਦਮਿਕਸ, ਖੋਜ ਅਤੇ ਅਧੁਨਿਕ ਮੈਡੀਕਲ ਸੁਵਿਧਾਵਾਂ ਦੇ ਖੇਤਰ ਵਿਚ ਪ੍ਰਾਪਤ ਕੀਤੀਆਂ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਐਲੂਮਨੀ ਦੀ ਭੂਮਿਕਾ ਦੀ ਵੀ ਸਰਾਹਨਾ ਕੀਤੀ | ਸ਼ਾਮ ਸਮੇਂ ਇਕ ਹੋਟਲ ਵਿਖੇ ਵੱਡੇ ਪੱਧਰ 'ਤੇ ਸੱਭਿਆਚਾਰਕ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ 1975 ਦੇ ਗੋਲਡਨ ਜੁਬਲੀ ਬੈਚ ਐਲਮਨਸ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸਮਾਰੋਹ ਦੌਰਾਨ ਨਵੀਨਤਮ 'ਐਲੂਮਨੀ ਟਾਈਮਜ਼' ਮੈਗਜ਼ੀਨ ਰਿਲੀਜ਼ ਕੀਤਾ ਗਿਆ | ਇਸ ਮੌਕੇ ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਪੁਰਾਣੇ ਸਾਥੀਆਂ ਨਾਲ ਮੁੜ ਮਿਲਣਾ ਉਨ੍ਹਾਂ ਲਈ ਬਹੁਤ ਹੀ ਭਾਵੁਕ ਅਤੇ ਖੁਸ਼ੀ ਭਰਿਆ ਅਨੁਭਵ ਹੈ | ਭਾਰਤ ਅਤੇ ਵਿਦੇਸ਼ਾਂ ਤੋਂ 200 ਤੋਂ ਵੱਧ ਐਲੂਮਨੀ ਦੇ ਸ਼ਾਮਿਲ ਹੋਣ ਨਾਲ ਇਹ ਸਮਾਗਮ ਯਾਦਗਾਰ ਬਣ ਗਿਆ |

ਪਿਛਲੀ ਖ਼ਬਰ ਸਮਾਜਿਕ ਭਾਈਚਾਰੇ ਨੂੰ ਬਣਾਉਣ ਵਾਲੀ ਵਿਚਾਰਧਾਰਾ ਨੂੰ ਉਤਸ਼ਾਹਤ ਕਰਨ ਲਈ ਡਾ. ਅੰਬੇਡਕਰ ਦੀਆਂ ਲਿਖਤਾਂ ਤੇ ਭਾਸ਼ਣ ਮੁੜ ਪ... ਅਗਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਨ.ਸੀ.ਸੀ. ਕੋਰਸ ਸੰਬੰਧੀ ਚਰਚਾ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।